ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਯੂਕਰੇਨ ਸਣੇ ਕਈ ਮੁੱਦਿਆਂ ’ਤੇ ਪੁਤਿਨ ਨਾਲ ਕਰਨਗੇ ਗੱਲਬਾਤ

TeamGlobalPunjab
1 Min Read

ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ, ਰੂਸ ਦੇ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਨਾਲ ਯੂਕਰੇਨ ਦੇ ਮੁੱਦੇ ’ਤੇ ਵੀਡੀਓ ਕਾਲ ਰਾਹੀਂ ਗੱਲਬਾਤ ਕਰਨ ਵਾਲੇ ਹਨ। ਇਹ ਚਰਚਾ ਅਜਿਹੇ ਸਮੇਂ ਹੋਣ ਵਾਲੀ ਹੈ ਜਦੋਂ ਅਮਰੀਕੀ ਇੰਟੈਲੀਜੈਂਸ ਦੀ ਰਿਪੋਰਟ ‘ਚ ਸਾਹਮਣੇ ਆਇਆ ਕਿ ਮਾਸਕੋ ਅਗਲੇ ਸਾਲ ਦੇ ਸ਼ੁਰੂ ਵਿਚ ਹੀ ਯੂਕਰੇਨ ’ਤੇ ਫੌਜੀ ਕਾਰਵਾਈ ਦੀ ਯੋਜਨਾ ਬਣਾ ਰਿਹਾ ਹੈ। ਹਾਲਾਂਕਿ ਰੂਸ ਨੇ ਅਜਿਹੇ ਦਾਅਵਿਆਂ ਨੂੰ ਪੂਰੀ ਤਰ੍ਹਾਂ ਨਕਾਰਿਆ ਵੀ ਹੈ।

ਮਿਲੀ ਜਾਣਕਾਰੀ ਮੁਤਾਬਕ ਜੋਅ ਬਾਇਡਨ , ਰੂਸ ਦੇ ਰਾਸ਼ਟਰਪਤੀ ਪੁਤਿਨ ਦੇ ਨਾਲ ਮੰਗਲਵਾਰ ਨੂੰ ਸੁਰੱਖਿਅਤ ਵੀਡੀਓ ਕਾਲ ’ਤੇ ਗੱਲਬਾਤ ਕਰਨਗੇ। ਦੋਵੇਂ ਅਮਰੀਕਨ-ਰੂਸ ਸਬੰਧਾਂ ਨੂੰ ਲੈ ਕੇ ਵਿਭਿੰਨ ਮਸਲਿਆਂ ’ਤੇ ਗੱਲਬਾਤ ਕਰਨਗੇ।

ਇਹ ਵੀ ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਅਮਰੀਕੀ ਵਿਦੇਸ਼ ਮੰਤਰੀ ਬਲਿੰਕਨ ਕਹਿ ਚੁੱਕੇ ਹਨ ਕਿ ਅਮਰੀਕਾ ਕੋਲ ਸਬੂਤ ਹਨ ਕਿ ਰੂਸ, ਯੂਕਰੇਨ ’ਤੇ ਵੱਡੇ ਪੱਧਰ ’ਤੇ ਹਮਲੇ ਦੀ ਯੋਜਨਾ ਬਣਾ ਰਿਹਾ ਸੀ।

- Advertisement -

ਉਥੇ ਹੀ ਇਸ ਤੋਂ ਪਹਿਲਾਂ ਅਮਰੀਕੀ ਖੁਫੀਆ ਏਜੰਸੀ ਨੇ ਯੂਕਰੇਨ ’ਤੇ ਰੂਸ ਦੇ ਸੰਭਾਵਤ ਹਮਲੇ ਨੂੰ ਲੈ ਕੇ ਚਿਤਾਵਨੀ ਦਿੱਤੀ ਹੋਈ ਹੈ। ਅਮਰੀਕੀ ਇੰਟੈਲੀਜੈਂਸ ਦੇ ਮੁਤਾਬਕ ਰੂਸ ਆਪਣੇ ਅਨੁਮਾਨਤ 1,75,000 ਜਵਾਨਾਂ ਦੇ ਨਾਲ ਅਗਲੇ ਸਾਲ ਦੀ ਸ਼ੁਰੂਆਤ ‘ਚ ਫੌਜੀ ਕਾਰਵਾਈ ਕਰਨ ਦੀ ਯੋਜਨਾ ਬਣਾ ਰਿਹਾ ਹੈ।

Share this Article
Leave a comment