7 ਦਿਨਾਂ ਦੇ ਪੁਲਿਸ ਰਿਮਾਂਡ ਤੋਂ ਬਾਅਦ ਸੁਖਪਾਲ ਖਹਿਰਾ ਮੁਹਾਲੀ ਦੀ ਵਿਸ਼ੇਸ਼ ਅਦਾਲਤ ‘ਚ ਪੇਸ਼

TeamGlobalPunjab
1 Min Read

ਮੁਹਾਲੀ: 7 ਦਿਨਾਂ ਦੇ ਪੁਲਿਸ ਰਿਮਾਂਡ ਤੋਂ ਬਾਅਦ ਅੱਜ ਪੰਜਾਬ ਦੇ ਸਾਬਕਾ ਵਿਧਾਇਕ ਸੁਖਪਾਲ ਖਹਿਰਾ ਨੂੰ ਮੁਹਾਲੀ ਦੀ ਵਿਸ਼ੇਸ਼ ਅਦਾਲਤ ਵਿਚ ਪੇਸ਼ ਕੀਤਾ ਗਿਆ।

Sukhpal Khaira produced in Mohali special court after 7 days police remand

ਅਦਾਲਤ ‘ਚ ਪੇਸ਼ੀ ਤੋਂ ਪਹਿਲਾਂ ਪਹਿਲਾਂ ਸੁਖਪਾਲ ਖਹਿਰਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ  ਖਹਿਰਾ ਨੇ ਕਿਹਾ ਕਿ ਮੇਰੇ ਖ਼ਿਲਾਫ਼ ਕੋਈ ਸਬੂਤ ਨਹੀਂ ਮਿਲਿਆ ਹੈ ਅਤੇ ਮੈਂ ਲਗਾਤਾਰ ਈ.ਡੀ. ਦਾ ਸਹਿਯੋਗ ਕਰ ਰਿਹਾ ਹਾਂ ।

Sukhpal Khaira produced in Mohali special court after 7 days police remand

ਇਸ ਮੌਕੇ ਉਨ੍ਹਾਂ ਦਾ ਕਹਿਣਾ ਸੀ ਕਿ ਮੇਰੀ ਆਪਣੀ ਹੀ ਪਾਰਟੀ ਨੇ ਮੇਰਾ ਸਾਥ ਨਹੀਂ ਦਿੱਤਾ । ਉਨ੍ਹਾਂ ਦਾ ਕਹਿਣਾ ਸੀ ਕਿ ਮੇਰੇ ਖ਼ਿਲਾਫ਼ ਸਾਜਿਸ਼ ਰਚੀ ਗਈ, ਜਿਸ ਦਾ ਖ਼ੁਲਾਸਾ ਮੈਂ ਆਉਣ ਵਾਲੇ ਦਿਨਾਂ ‘ਚ ਕਰਾਂਗਾ।

ਸੁਖਪਾਲ ਖਹਿਰਾ ਨੇ ਮੀਡੀਆ ਸਾਹਮਣੇ ਕਿਹਾ ਕਿਜੇਕਰ ਮੇਰੇ ਵਿਰੋਧੀ ਇਹ ਸੋਚਦੇ ਹਨ ਕਿ ਅਜਿਹਾ ਕਰਨ ਨਾਲ ਉਹ ਮੇਰਾ ਮਨੋਬਲ ਤੋੜ ਸਕਣਗੇ ਤਾਂ ਉਨ੍ਹਾਂ ਦੀ ਸੋਚ ਬਿਲਕੁਲ ਗਲਤ ਹੈ ਅਤੇ ਜਿੱਤ ਹਮੇਸ਼ਾ ਸੱਚ ਦੀ ਹੀ ਹੋਵੇਗੀ।

Share This Article
Leave a Comment