ਖੰਨਾ ਪੁਲਿਸ ਵੱਲੋਂ ਵੱਡੀ ਕਾਰਵਾਈ, ‘ਆਪ’ ਯੂਥ ਆਗੂ ਨਜਾਇਜ ਹਥਿਆਰਾਂ ਸਣੇ ਕਾਬੂ!

Prabhjot Kaur
1 Min Read

ਖੰਨਾ: ਖੰਨਾ ਪੁਲਿਸ ਨੇ ਆਮ ਆਦਮੀ ਪਾਰਟੀ ਦੇ ਯੂਥ ਆਗੂ ਦੀਪਕ ਗੋਇਲ ਨੂੰ 5 ਨਜਾਇਜ਼ ਹਥਿਆਰਾਂ ਸਣੇ ਕਾਬੂ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਦੀਪਕ ਗੋਇਲ ਪਾਇਲ ਤੋਂ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਦਾ ਕਰੀਬੀ ਸਾਥੀ ਹੈ। ਗਿਆਸਪੁਰਾ ਨੇ ਹੀ ਦੀਪਕ ਨੂੰ ਪਾਰਟੀ ਚ ਸ਼ਾਮਲ ਕਰਾਇਆ ਸੀ।

ਉੱਥੇ ਹੀ ਦੀਪਕ ਦੇ ਸੰਬੰਧ ਗੈਂਗਸਟਰਾਂ ਨਾਲ ਦੱਸੇ ਜਾ ਰਹੇ ਹਨ। ਦੀਪਕ ਨਗਰ ਪੰਚਾਇਤ ਮਲੌਦ ਦੀ ਚੋਣ ਲੜਨ ਦੀ ਤਿਆਰੀ ਕਰ ਰਿਹਾ ਸੀ। ਦੂਜੇ ਪਾਸੇ ਪੁਲਿਸ ਅਧਿਕਾਰੀ ਇਸ ਪੂਰੇ ਮਾਮਲੇ ਨੂੰ ਲੈ ਕੇ ਚੁੱਪ ਹਨ ਅਤੇ ਮੀਡੀਆ ਨੂੰ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਜਾ ਰਹੀ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment