ਸਿੱਧੂ ਨੇ ਇਕ ਤੋਂ ਬਾਅਦ ਇਕ 12 ਟਵੀਟ ਕਰ ਕੇ ਐਡਵੋਕੇਟ ਜਨਰਲ ਏਪੀਐੱਸ ਦਿਓਲ ‘ਤੇ ਕੱਸਿਆ ਤੰਜ

TeamGlobalPunjab
1 Min Read

 ਚੰਡੀਗੜ੍ਹ : ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਐਤਵਾਰ ਨੂੰ ਇਕ ਤੋਂ ਬਾਅਦ ਇਕ 12 ਟਵੀਟ ਕਰ ਕੇ ਐਡਵੋਕੇਟ ਜਨਰਲ ਏਪੀਐੱਸ ਦਿਓਲ ‘ਤੇ ਤੰਜ ਕੱਸਿਆ ਹੈ।

ਸਿੱਧੂ ਨੇ ਲਿਖਿਆ, ਏ.ਜੀ.-ਪੰਜਾਬ, ਨਿਆਂ ਅੰਨ੍ਹਾ ਹੈ ਪਰ ਪੰਜਾਬ ਦੇ ਲੋਕ ਨਹੀਂ। ਸਾਡੀ ਕਾਂਗਰਸ ਪਾਰਟੀ ਬੇਅਦਬੀ ਦੇ ਮਾਮਲਿਆਂ ‘ਚ ਨਿਆਂ ਦੇਣ ਦੇ ਵਾਅਦੇ ਨਾਲ ਸੱਤਾ ਵਿਚ ਆਈ ਸੀ ਜਿਸ ਵਿਚ ਤੁਸੀਂ ਮੁੱਖ ਸਾਜ਼ਿਸ਼ਕਰਤਾ ਤੇ ਮੁਲਜ਼ਮਾਂ ਦੇ ਹੱਕ ਵਿਚ ਹਾਈ ਕੋਰਟ ‘ਚ ਪੇਸ਼ ਹੋਏ ਤੇ ਪੰਜਾਬ ਸਰਕਾਰ ‘ਤੇ ਗੰਭੀਰ ਦੋਸ਼ ਲਗਾਏ।

ਸਿੱਧੂ ਨੇ ਦਿਓਲ ਨੂੰ ਪੁੱਛਿਆ ਕਿ ਕੀ ਉਹ (ਸਿੱਧੂ) ਜਾਣ ਸਕਦੇ ਹਨ ਕਿ ਜਦੋਂ ਤੁਸੀਂ ਮੁੱਖ ਸਾਜ਼ਿਸ਼ਖਾੜੇ ਲਈ ਅਦਾਲਤ ‘ਚ ਪੇਸ਼ ਹੋਏ। ਸਿੱਧੂ ਨੇ ਪੁੱਛਿਆ ਕਿ ਦਿਓਲ ਦੱਸਣ ਕੀ ਉਹ ਕਿਸ ਦੇ ਹਿੱਤਾਂ ਲਈ ਕੰਮ ਕਰ ਰਹੇ ਸਨ, ਉਨ੍ਹਾਂ ਦੇ ਹਿੱਤਾਂ ਲਈ ਜਿਨ੍ਹਾਂ ਨੇ ਉਨ੍ਹਾਂ ਨੂੰ ਏਜੀ ਵਰਗੇ ਸੰਵਿਧਾਨਕ ਅਹੁਦੇ ‘ਤੇ ਬਿਠਾਇਆ। ਅਜਿਹੀ ਟਿੱਪਣੀ ਕਰ ਕੇ ਸਿੱਧੂ ਨੇ ਇਕ ਵਾਰ ਫਿਰ ਸਿੱਧੇ-ਸਿੱਧੇ ਚਰਨਜੀਤ ਸਿੰਘ ਚੰਨੀ ‘ਤੇ ਵੀ ਸਵਾਲ ਉਠਾਇਆ।

Share This Article
Leave a Comment