-ਅਵਤਾਰ ਸਿੰਘ;
‘ਤਲਖੀਆਂ’, ‘ਪਰਛਾਈਆਂ’ ਤੇ ‘ਆਓ ਕੋਈ ਖੁਵਾਬ ਬੁਣੇ’ ਸ਼ਾਇਰੀ ਦੀਆਂ ਕਿਤਾਬਾਂ ਲਿਖਣ ਵਾਲੇ ਸਾਹਿਰ ਲੁਧਿਆਣਵੀ ਦਾ ਜਨਮ 8 ਮਾਰਚ 1921 ਨੂੰ ਪੰਜਾਬ ਦੇ ਸ਼ਹਿਰ ਲੁਧਿਆਣੇ ਵਿੱਚ ਹੋਇਆ।
ਸਰਕਾਰੀ ਕਾਲਜ ਲੁਧਿਆਣੇ ਵਿੱਚ ਬੀ ਏ ਦੇ ਆਖਰੀ ਸਾਲ ‘ਚ ਪੜ੍ਹਾਈ ਛੱਡ ਕੇ ਲਾਹੌਰ ਜਾ ਕੇ ਉਰਦੂ ਵਿੱਚ ‘ਅਦਲੇ’ ਪਤ੍ਰਿਕਾ ਦਾ ਸੰਪਾਦਨ ਕਰਨ ਲਗ ਪਏ। 1948 ਵਿੱਚ ਦਿੱਲੀ ਆ ਕੇ ਸਾਹਿਰ ਲੁਧਿਆਣਵੀ – ‘ਔਰਤ ਨੇ ਜਨਮ ਦੀਆ ਮਰਦੋਂ ਕੋ, ਮਰਦੋਂ ਨੇ ਉਸੇ ਬਾਜ਼ਾਰ ਦੀਆ’ਉਰਦੂ ਵਿੱਚ ਮਾਸਕ ਪੱਤਰਕਾਰ ‘ਸਾਹਿਰ’ ਦੇ ਸੰਪਾਦਕੀ ਬੋਰਡ ਵਿੱਚ ਤੇ ਫਿਰ ਬੰਬਈ ਚਲੇ ਗਏ।
ਉਨ੍ਹਾਂ ‘ਪ੍ਰੀਤ ਲੜੀ’ ਵਿੱਚ ਗੁਰਬਖਸ਼ ਸਿੰਘ ਦਾ ਸਾਥ ਦਿੱਤਾ। ਸਾਹਿਰ ਨੇ 30 ਸਾਲਾਂ ਵਿੱਚ 112 ਫਿਲਮਾਂ ਲਈ 727 ਗੀਤ ਲਿਖੇ, ਜਿਨ੍ਹਾਂ ਵਿੱਚੋਂ ਬਹੁਤ ਸਾਰੇ ਹਿਟ ਹੋਏ।
ਸਾਹਿਰ ਲੁਧਿਆਣਵੀ ਦਾ ਨਾਂ ਬਹੁਤ ਸਾਰੀਆਂ ਔਰਤਾਂ ਨਾਲ ਜੁੜਿਆ ਹੋਇਆ ਹੈ, ਪਰ ਉਹ ਪੂਰੀ ਉਮਰ ਵਿਆਹ ਦੇ ਬੰਧਨਾ ਵਿੱਚ ਕਿਸੇ ਨਾਲ ਨਹੀਂ ਬੱਝੇ। ਅੰਮ੍ਰਿਤਾ ਪ੍ਰੀਤਮ ਉਨ੍ਹਾਂ ਦੀ ਸਭ ਤੋਂ ਨਜ਼ਦੀਕੀ ਦੋਸਤ ਸੀ।
ਅੰਮ੍ਰਿਤਾ ਪ੍ਰੀਤਮ ਨੇ ਆਪਣੀ ਸਵੈ-ਜੀਵਨੀ ‘ਰਸੀਦੀ ਟਿਕਟ’ ਵਿੱਚ ਲਿਖਿਆ, “ਉਹ ਚੁੱਪ-ਚਾਪ ਮੇਰੇ ਕਮਰੇ ਵਿੱਚ ਸਿਗਰਟ ਪੀਂਦਾ ਸੀ। ਅੱਧੀ ਸਿਗਰਟ ਪੀਣ ਤੋਂ ਬਾਅਦ ਬੁਝਾ ਦਿੰਦਾ ਅਤੇ ਨਵੀਂ ਸਿਗਰਟ ਸੁਲਗਾ ਲੈਂਦਾ ਸੀ।”
“ਜਦੋਂ ਉਹ ਜਾਂਦਾ ਤਾਂ ਕਮਰੇ ਵਿੱਚ ਉਸ ਦੀ ਸਿਗਰਟ ਦੀ ਮਹਿਕ ਰਹਿ ਜਾਂਦੀ। ਮੈਂ ਉਨ੍ਹਾਂ ਬਚੀਆਂ ਹੋਈਆਂ ਸਿਗਰਟਾਂ ਨੂੰ ਸਾਂਭ ਕੇ ਰੱਖਦੀ ਅਤੇ ਇਕੱਲੇ ਵਕਤ ਵਿੱਚ ਉਨ੍ਹਾਂ ਨੂੰ ਦੁਬਾਰਾ ਸੁਲਗਾਉਂਦੀ।”
“ਜਦੋਂ ਮੈਂ ਉਨ੍ਹਾਂ ਨੂੰ ਆਪਣੀਆਂ ਉਂਗਲਾਂ ਵਿੱਚ ਫੜ੍ਦੀ ਤਾਂ ਮੈਨੂੰ ਲਗਦਾ ਕਿ ਮੈਂ ਸਾਹਿਰ ਦੇ ਹੱਥਾਂ ਨੂੰ ਛੂਹ ਰਹੀਂ ਹਾਂ। ਇਸ ਤਰ੍ਹਾਂ ਮੈਨੂੰ ਸਿਗਰਟ ਪੀਣ ਦੀ ਲਤ ਲੱਗੀ।”
ਇਸੇ ਤਰ੍ਹਾਂ ਮੀਡੀਆ ਰਿਪੋਰਟਾਂ ਅਨੁਸਾਰ ਗਾਇਕਾ ਸੁਧਾ ਮਲਹੋਤਰਾ ਨਾਲ ਵੀ ਸਾਹਿਰ ਦਾ ਨਾਂ ਜੋੜਿਆ ਗਿਆ ਪਰ ਕੁਝ ਲੋਕਾਂ ਦਾ ਮੰਨਣਾ ਹੈ ਕਿ ਇਹ ਸਾਹਿਰ ਦਾ ਇਕਤਰਫਾ ਪਿਆਰ ਸੀ।
ਸੁਧਾ ਮੁਤਾਬਕ ਸ਼ਾਇਦ ਸਾਹਿਰ ਨੂੰ ਮੇਰੀ ਆਵਾਜ਼ ਚੰਗੀ ਲਗਦੀ ਸੀ। ਉਨ੍ਹਾਂ ਵਿੱਚ ਮੇਰੇ ਲਈ ਖਿੱਚ ਜ਼ਰੂਰ ਸੀ। ਉਨ੍ਹਾਂ ਨੇ ਮੈਨੂੰ ਗਾਉਣ ਲਈ ਚੰਗੇ ਗਾਣੇ ਦਿੱਤੇ।
“ਰੋਜ਼ ਸਵੇਰੇ ਮੇਰੇ ਕੋਲ ਉਨ੍ਹਾਂ ਦਾ ਫੋਨ ਆਉਂਦਾ ਸੀ। ਮੇਰੇ ਚਾਚਾ ਮੈਨੂੰ ਛੇੜਦੇ ਸੀ…ਤੇਰੇ ਮੌਰਨਿੰਗ ਅਲਾਰਮ ਦਾ ਫੋਨ ਆ ਗਿਆ ਪਰ ਇਹ ਗਲਤ ਹੈ ਕਿ ਮੇਰਾ ਉਨ੍ਹਾਂ ਦੇ ਨਾਲ ਕੋਈ ਰੋਮਾਂਸ ਚੱਲ ਰਿਹਾ ਸੀ। ਉਹ ਮੇਰੇ ਤੋਂ ਉਮਰ ਵਿੱਚ ਕਾਫੀ ਵੱਡੇ ਸੀ।”
ਸਭ ਤੋਂ ਪਹਿਲਾਂ ਫਿਲਮ ‘ਬਾਜ਼ੀ’ ਲਈ ਗੀਤ ਲਿਖੇ। ਸਾਹਿਰ ਦੇ ਗੀਤਾਂ ਨੂੰ 30 ਸੰਗੀਤਕਾਰਾਂ ਨੇ ਸੰਗੀਤਬੱਧ ਕੀਤਾ। ਫਿਲਮ ਕਭੀ ਕਭੀ ਦੇ ਗੀਤ ਦੇ ਗੀਤਾਂ ਦੇ ਤਵਿਆਂ ਦੀ ਵਿਕਰੀ ਨੇ ਨਵਾਂ ਰਿਕਾਰਡ ਕਾਇਮ ਕੀਤਾ।
ਉਹ ਖੱਬੇ ਪੱਖੀ ਵਿਚਾਰਧਾਰਾ ਤੋਂ ਵੀ ਪ੍ਰਭਾਵਤ ਸਨ। 1972 ਵਿੱਚ ਉਨ੍ਹਾਂ ਨੂੰ ਸੋਵੀਅਤ ਨਹਿਰੂ ਪੁਰਸਕਾਰ ਨਾਲ ਵੀ ਨਿਵਾਜਿਆ ਗਿਆ। ਇਲਾਵਾ ਤੋਂ ਇਲਾਵਾ ਬਹੁਤ ਸਾਰੇ ਮਾਣ ਸਨਮਾਨ ਹਾਸਿਲ ਕੀਤੇ।
ਅੱਜ ਦੇ ਦਿਨ 25 ਅਕਤੂਬਰ 1980 ਨੂੰ ਉਨ੍ਹਾਂ ਦਾ ਦੇਹਾਂਤ ਹੋ ਗਿਆ। ਸ਼ਹਿਰ ਲੁਧਿਆਣਵੀ ਦਾ ਪ੍ਰਸਿੱਧ ਸ਼ੇਅਰ, ‘ਔਰਤ ਨੇ ਜਨਮ ਦੀਆ ਮਰਦੋਂ ਕੋ, ਮਰਦੋਂ ਨੇ ਉਸੇ ਬਾਜ਼ਾਰ ਦੀਆ।’ ਇਸ ਸਮਾਜ ਲਈ ਬਹੁਤ ਕੁਝ ਕਹਿੰਦਾ ਹੈ।*