ਮੁੰਬਈ (ਅਮਰਨਾਥ) : ਬਾਲੀਵੁੱਡ ਅਦਾਕਾਰ ਸ਼ਾਹਰੁਖ ਖ਼ਾਨ ਦੇ ਬੇਟੇ ਆਰੀਅਨ ਖ਼ਾਨ ਨੂੰ ਡਰੱਗ ਮਾਮਲੇ ‘ਚ ਗ੍ਰਿਫਤਾਰ ਕੀਤਾ ਗਿਆ ਸੀ। ਨਾਰਕੋਟਿਕਸ ਕੰਟਰੋਲ ਬਿਊਰੋ (ਐਨਸੀਬੀ) ਨੇ ਉਸ ਨੂੰ ਐਤਵਾਰ ਨੂੰ ਐਸਪਲੇਨੇਡ ਕੋਰਟ ਵਿੱਚ ਪੇਸ਼ ਕੀਤਾ। ਅਦਾਲਤ ਨੇ ਆਰੀਅਨ ਅਤੇ ਉਸਦੇ ਗ੍ਰਿਫਤਾਰ ਸਾਥੀਆਂ ਅਰਬਾਜ਼ ਮਰਚੇਂਟ ਅਤੇ ਮੁਨਮੁਨ ਧਮੀਚਾ ਨੂੰ ਇੱਕ ਦਿਨ ਲਈ ਐਨਸੀਬੀ ਦੇ ਰਿਮਾਂਡ ‘ਤੇ ਭੇਜ ਦਿੱਤਾ ਹੈ। ਇਹਨਾਂ ਸਾਰਿਆਂ ਦਾ ਐਨਸੀਬੀ ਨੂੰ 4 ਅਕਤੂਬਰ ਤੱਕ ਰਿਮਾਂਡ ਮਿਲਿਆ ਹੈ।
ਅਗਲੀ ਸੁਣਵਾਈ ਸੋਮਵਾਰ ਦੁਪਹਿਰ ਨੂੰ ਹੋਵੇਗੀ।
ਮੁੰਬਈ : ਆਰੀਅਨ ਖਾਂ ਨੂੰ ਐਸਪਲੇਨੇਡ ਕੋਰਟ ‘ਚ ਕੀਤਾ ਗਿਆ ਪੇਸ਼
ਅਦਾਲਤ ਵਿੱਚ, ਸਰਕਾਰੀ ਵਕੀਲ ਅਦਵੈਤ ਸੇਤਨਾ ਨੇ ਕਿਹਾ- ਐਨਸੀਬੀ ਦੀ ਤਰਫੋਂ, ਅਸੀਂ ਆਰੀਅਨ ਖਾਨ, ਅਰਬਾਜ਼ ਅਤੇ ਮੁਨਮੁਨ ਧਮੀਚਾ ਦਾ ਰਿਮਾਂਡ ਮੰਗਦੇ ਹਾਂ। ਦੋਸ਼ੀ ਤੋਂ ਵਟਸਐਪ ਚੈਟਸ ਮਿਲੀਆਂ ਹਨ, ਜਿਨ੍ਹਾਂ ਦੀ ਜਾਂਚ ਚੱਲ ਰਹੀ ਹੈ। ਇਸ ਤੋਂ ਇਲਾਵਾ ਦੋਸ਼ੀਆਂ ਕੋਲੋਂ ਪਾਬੰਦੀਸ਼ੁਦਾ ਡਰੱਗਜ਼ ਵੀ ਬਰਾਮਦ ਹੋਈਆਂ ਹਨ। ਇਸਦੇ ਸਰੋਤਾਂ ਅਤੇ ਲਿੰਕਾਂ ਦੀ ਜਾਂਚ ਕਰਨ ਦੀ ਜ਼ਰੂਰਤ ਹੈ ।