ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਬਿਜਲੀ ਕਾਮਿਆਂ ਦੀ ਹੜਤਾਲ ‘ਤੇ 6 ਮਹੀਨੇ ਤੱਕ ਲੱਗੀ ਰੋਕ

TeamGlobalPunjab
1 Min Read

ਚੰਡੀਗੜ੍ਹ: ਯੂਟੀ ‘ਚ ਬਿਜਲੀ ਸੰਕਟ ਗੰਭੀਰ ਹੋਣ ਤੋਂ ਬਾਅਦ ਚੰਡੀਗੜ੍ਹ ਪ੍ਰਸ਼ਾਸਨ ਨੇ ਬਿਜਲੀ ਵਿਭਾਗ ਦੇ ਮੁਲਾਜ਼ਮਾਂ ਦੇ ਹੜਤਾਲ ਕਰਨ ’ਤੇ ਅਗਲੇ ਛੇ ਮਹੀਨੇ ਰੋਕ ਲਾ ਦਿੱਤੀ ਹੈ।ਸ਼ਹਿਰ ਵਿਚ ਬਿਜਲੀ ਕਾਮਿਆਂ ਦੀ ਹੜਤਾਲ ‘ਤੇ ਪੰਜਾਬ ਹਰਿਆਣਾ ਹਾਈਕੋਰਟ ਨੇ ਵੀ ਨੋਟਿਸ ਲਿਆ ਹੈ। ਬਿਜਲੀ ਮੁਲਾਜ਼ਮਾਂ ਦੀ ਹੜਤਾਲ ਕਾਰਨ ਲੋਕਾਂ ਨੂੰ ਆ ਰਹੀਆਂ ਮੁਸ਼ਕਲਾਂ ਦਾ ਨੋਟਿਸ ਲੈਂਦਿਆਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਚੰਡੀਗੜ੍ਹ ਦੇ ਚੀਫ਼ ਇੰਜਨੀਅਰ ਨੂੰ ਤਲਬ ਕੀਤਾ। ਜਿਸ ਵਿਚ ਚੰਡੀਗੜ੍ਹ ਪ੍ਰਸ਼ਾਸਨ ਨੇ ESMA ਲਗਾ ਦਿਤਾ ਹੈ, ਮਤਲਬ ਬਿਜਲੀ ਕਾਮੇ ਅਗਲੇ 6 ਮਹੀਨਿਆਂ ਲਈ ਹੜਤਾਲ `ਤੇ ਨਹੀਂ ਜਾ ਸਕਣਗੇ।

ਇਹ ਹੁਕਮ ਤੁਰੰਤ ਪ੍ਰਭਾਵ ਤੋਂ ਲਾਗੂ ਹੋ ਗਏ ਹਨ। ਉਨ੍ਹਾਂ ਕਿਹਾ ਕਿ ਜੇ ਇੰਜਨੀਅਰਿੰਗ ਵਿਭਾਗ ਦੇ ਬਿਜਲੀ ਕਾਮੇ ਹੜਤਾਲ ’ਤੇ ਜਾਂਦੇ ਹਨ ਤਾਂ ਇਸ ਨਾਲ ਬਿਜਲੀ ਦੀ ਸਪਲਾਈ ਦੀ ਵੰਡ, ਟਰਾਂਸਮਿਸ਼ਨ, ਸੰਚਾਲਨ ਅਤੇ ਰੱਖ-ਰਖਾਅ ਪ੍ਰਭਾਵਿਤ ਹੋਵੇਗਾ ਜੋ ਆਮ ਲੋਕਾਂ ਲਈ ਜ਼ਰੂਰੀ ਸੇਵਾ ਹੈ। ਇਸ ਕਰਕੇ ਹੜਤਾਲ ’ਤੇ ਪਾਬੰਦੀ ਲੋਕ ਹਿੱਤ ਵਿੱਚ ਹੈ ਅਤੇ ਹੜਤਾਲ ਨੂੰ ਰੋਕਣਾ ਜ਼ਰੂਰੀ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment