ਤੁਰਕੀ ‘ਚ ਭੂਚਾਲ ਨੇ ਮਚਾਈ ਭਾਰੀ ਤਬਾਹੀ, ਕਈ ਮੌਤਾਂ

TeamGlobalPunjab
2 Min Read

ਅੰਕਾਰਾ: ਪੂਰਬੀ ਤੁਰਕੀ ਵਿੱਚ ਸ਼ੁੱਕਰਵਾਰ ਦੇਰ ਰਾਤ ਭੂਚਾਲ ਦੀ ਚਪੇਟ ਵਿੱਚ ਆਉਣ ਕਾਰਨ 21 ਲੋਕਾਂ ਦੀ ਮੌਤ ਹੋ ਗਈ। ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਭੂਚਾਲ ਦੀ ਤਿਬਰਤਾ ਰਿਕਟਰ ਸਕੇਲ ‘ਤੇ 6.8 ਮਾਪੀ ਗਈ ਹੈ। ਭੂਚਾਲ ਦੇ ਝਟਕੇ ਇੰਨੇ ਤੇਜ ਸਨ ਕਿ ਕਈ ਇਮਾਰਤਾਂ ਪੂਰੀ ਤਰ੍ਹਾਂ ਢਹਿ ਗਈਆਂ।

ਸੁਰੱਖਿਆ ਬਲਾਂ ਵੱਲੋਂ ਰਾਹਤ ਅਤੇ ਬਚਾਅ ਕਾਰਜ ਤੁਰੰਤ ਸ਼ੁਰੂ ਕਰ ਦਿੱਤਾ ਗਿਆ। ਇਮਾਰਤਾਂ ਦੇ ਹੇਠਾਂ ਹੋਰ ਵੀ ਕਈ ਲੋਕਾਂ ਦੇ ਦਬੇ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਤੁਰਕੀ ਦੇ ਮੰਤਰੀ ਸੁਲੇਮਾਨ ਸੋਇਲੂ ਨੇ ਕਿਹਾ ਕਿ ਭੂਚਾਲ ਕਾਰਨ ਹੋਏ ਨੁਕਸਾਨ ਦਾ ਜ਼ਾਇਜ਼ਾ ਲਿਆ ਜਾ ਰਿਹਾ ਹੈ ਲਾਸ਼ਾਂ ਦੀ ਗਿਣਤੀ ਵਿੱਚ ਵਾਧਾ ਹੋ ਸਕਦਾ ਹੈ।

- Advertisement -

ਤੁਰਕੀ ਦੇ ਆਪਾਤਕਾਲਿਨ ਪ੍ਰਬੰਧਨ ਏਜੰਸੀ ਨੇ ਦੱਸਿਆ ਕਿ ਪੂਰਬੀ ਹਿੱਸੇ ਵਿੱਚ 6.8 ਦੀ ਤਿਬਰਤਾ ਵਾਲੇ ਤੇਜ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਹ ਝਟਕੇ ਪੂਰਵੀ ਏਲਾਜ਼ਿਗ ਸੂਬੇ ਦੇ ਕਸਬੇ ਦੇ ਨੇੜੇ ਮਹਿਸੂਸ ਕੀਤੇ ਗਏ।

ਸਥਾਨਕ ਲੋਕਾਂ ਦੇ ਮੁਤਾਬਕ ਝਟਕੇ ਇੰਨੀ ਤੇਜ ਸਨ ਕਿ ਪੂਰੀ ਇਮਾਰਤਾਂ ਹਿਲਣ ਲੱਗੀਆਂ ਸਨ। ਭੂਚਾਲ ਦੇ ਡਰ ਕਾਰਨ ਲੋਕ ਆਪਣੇ ਘਰਾਂ ਤੋਂ ਬਾਹਰ ਨਿਕਲ ਆਏ। ਦੱਸਿਆ ਜਾਂਦਾ ਹੈ ਕਿ ਝਟਕੇ ਇੰਨੀ ਤੇਜ ਸਨ ਕਿ ਕਈ ਵੱਡੀ ਇਮਾਰਤਾਂ ਵੇਖ ਦੇ ਹੀ ਵੇਖਦੇ ਜ਼ਮੀਨ ‘ਤੇ ਡਿੱਗ ਪਈਆਂ। ਖਬਰ ਲਿਖੇ ਜਾਣ ਤੱਕ 21 ਲੋਕਾਂ ਦੀ ਮੌਤ ਦੀ ਖਬਰ ਹੈ ਤੇ 200 ਤੋਂ ਜ਼ਿਆਦਾ ਲੋਕ ਜ਼ਖ਼ਮੀ ਹੋ ਗਏ ਹਨ।

Share this Article
Leave a comment