ਟੋਰਾਂਟੋ : ਓਨਟਾਰੀਓ ਦੇ 18ਵੇਂ ਪ੍ਰੀਮੀਅਰ ਵਿਲੀਅਮ ਗਰੇਨਵਿੱਲ ਡੇਵਿਸ ਦਾ 92 ਸਾਲ ਦੀ ਉਮਰ ’ਚ ਦੇਹਾਂਤ ਹੋ ਗਿਆ। ਉਨ੍ਹਾਂ ਨੇ ਬਰੈਂਪਟਨ ਸਥਿਤ ਆਪਣੇ ਘਰ ’ਚ ਐਤਵਾਰ ਸਵੇਰੇ ਆਖਰੀ ਸਾਹ ਲਏ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਓਨਟਾਰੀਓ ਦੇ ਸਾਬਕਾ ਪ੍ਰੀਮੀਅਰ ਬਿੱਲ ਡੇਵਿਸ ਦੀ ਮੌਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ।
ਪਰਿਵਾਰ ਵੱਲੋਂ ਜਾਰੀ ਕੀਤੀ ਗਈ ਰਲੀਜ਼ ਵਿੱਚ ਦੱਸਿਆ ਗਿਆ ਕਿ ਉਨ੍ਹਾਂ ਨੇ ਆਖਰੀ ਸਾਹ ਆਪਣੇ ਜਾਰਜੀਅਨ ਬੇਅ ਵਾਲੇ ਘਰ ਵਿੱਚ ਲਏ। ਉਨ੍ਹਾਂ ਦੀ ਮੌਤ ਕੁਦਰਤੀ ਹੋਈ ਤੇ ਆਖਰੀ ਸਮੇਂ ਪਰਿਵਾਰਕ ਮੈਂਬਰ ਉਨ੍ਹਾਂ ਦੇ ਕੋਲ ਸਨ।
ਡੇਵਿਸ ਨੇ 1971 ਤੋਂ 1985 ਤੱਕ ਓਨਟਾਰੀਓ ਦੇ ਪ੍ਰੀਮੀਅਰ ਵਜੋਂ ਸੇਵਾ ਨਿਭਾਈ। ਉਸ ਸਮੇਂ ਪ੍ਰੋਗੈਸਿਵ ਕੰਜ਼ਰਵੇਟਿਵਾਂ ਦੇ 42 ਸਾਲਾਂ ਦੇ ਸ਼ਾਸਨ ਕਾਲ ਵਿੱਚੋਂ ਆਖਰੀ 14 ਸਾਲ ਡੇਵਿਸ ਹੱਥ ਹੀ ਓਨਟਾਰੀਓ ਦੀ ਵਾਗਡੋਰ ਰਹੀ ਤੇ 1959 ਵਿੱਚ ਉਹ ਓਨਟਾਰੀਓ ਵਿਧਾਨਸਭਾ ਵਿੱਚ ਚੁਣੇ ਗਏ।