ਨਿਊਜ਼ ਡੈਸਕ : ਡਾਂਸ ਰਿਐਲਿਟੀ ਸ਼ੋਅ ਡਾਂਸ ਦੀਵਾਨੇ 3 ਵਿੱਚ ਇਸ ਹਫਤੇ ਦਲੇਰ ਮਹਿੰਦੀ ਅਤੇ ਮੀਕਾ ਸਿੰਘ ਸਪੈਸ਼ਲ ਜੱਜ ਬਣ ਕੇ ਸ਼ਾਮਲ ਹੋਣਗੇ। ਇਸ ਵਾਰ ਦਾ ਐਪੀਸੋਡ ਬਚਪਨ ਸਪੈਸ਼ਲ ਹੋਵੇਗਾ, ਜਿਸ ਦੀ ਮੀਕਾ ਸਿੰਘ ਅਤੇ ਦਲੇਰ ਮਹਿੰਦੀ ਨੇ ਹਾਲ ਹੀ ਸ਼ੂਟਿੰਗ ਕੀਤੀ ਸੀ। ਸ਼ੂਟ ਦੌਰਾਨ ਕੁੱਝ ਅਜਿਹਾ ਹੋਇਆ ਕਿ ਦਲੇਰ ਮਹਿੰਦੀ ਰੋਣ ਲੱਗੇ ਅਤੇ ਉਨ੍ਹਾਂ ਨੂੰ ਸੰਭਾਲਣਾ ਵੀ ਮੁਸ਼ਕਿਲ ਹੋ ਗਿਆ।
ਸ਼ੋਅ ਦਾ ਇੱਕ ਪ੍ਰੋਮੋ ਸਾਹਮਣੇ ਆਇਆ ਹੈ, ਜਿਸ ਵਿੱਚ ਸ਼ੋਅ ਦੀ ਝਲਕ ਦਿਖਾਈ ਦੇ ਰਹੀ ਹੈ। ਦਲੇਰ ਮਹਿੰਦੀ, ਜੋ ਆਪਣੇ ਗੀਤਾਂ ਨਾਲ ਲੋਕਾਂ ਨੂੰ ਡਾਂਸ ਕਰਾਉਣ ਲਈ ਜਾਣੇ ਜਾਂਦੇ ਹਨ, ਸ਼ੋਅ ਵਿੱਚ ਰੋਂਦੇ ਹੋਏ ਨਜ਼ਰ ਆਏ।
View this post on Instagram
ਇੱਕ ਪ੍ਰੋਮੋ ਵੀਡੀਓ ਸੋਸ਼ਲ ਮੀਡੀਆ ‘ਤੇ ਬਹੁਤ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਦਲੇਰ ਮਹਿੰਦੀ ਅਤੇ ਮੀਕਾ ਸਿੰਘ ਮੁਕਾਬਲੇਬਾਜ਼ਾਂ ਦੇ ਪ੍ਰਦਰਸ਼ਨ’ ਤੇ ਮਸਤੀ ਕਰ ਰਹੇ ਹਨ। ਪਰ ਇੱਕ ਪ੍ਰਦਰਸ਼ਨ ਵਿੱਚ ਦੋਸਤਾਂ ਦੀ ਦੋਸਤੀ ਵੇਖ ਕੇ, ਦਲੇਰ ਮਹਿੰਦੀ ਇੰਨਾ ਭਾਵੁਕ ਹੋ ਜਾਂਦੇ ਹਨ ਕਿ ਉਹ ਰੋਣ ਲੱਗ ਪਏ। ਭਰਾ ਨੂੰ ਭਾਵੁਕ ਹੁੰਦੇ ਵੇਖ ਮੀਕਾ ਸਿੰਘ ਕੋਲੋਂ ਨਹੀ ਰਿਹਾ ਗਿਆ ਅਤੇ ਉਹ ਭਰਾ ਨੂੰ ਸੰਭਾਲਣ ਲਈ ਕੁਰਸੀ ਤੋਂ ਉੱਠ ਕੇ ਆ ਗਏ।