ਫਲੋਰਿਡਾ ਇਮਾਰਤ ਹਾਦਸੇ ਦੀ ਆਖਰੀ ਪੀੜਤ ਦੀ ਹੋਈ ਪਛਾਣ

TeamGlobalPunjab
1 Min Read

ਫਰਿਜ਼ਨੋ (ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ ): ਫਲੋਰਿਡਾ ਵਿੱਚ ਪਿਛਲੇ ਮਹੀਨੇ ਢਹਿ ਗਈ ਇਮਾਰਤ ਦੇ ਮਲਬੇ ਵਿੱਚ ਦੱਬੀ ਹੋਈ ਇੱਕ ਆਖਰੀ ਪੀੜਤ ਮਹਿਲਾ ਦੀ ਪਛਾਣ ਕਰ ਲਈ ਗਈ ਹੈ। ਇਸ ਇਮਾਰਤ ਦੇ ਮਲਬੇ ਵਿੱਚੋਂ ਲਾਸ਼ਾਂ ਨੂੰ ਲੱਭਣ ਦੀ ਮੁਹਿੰਮ ਨੂੰ ਪਿਛਲੇ ਹਫਤੇ ਖਤਮ ਕਰ ਦਿੱਤਾ ਗਿਆ ਸੀ , ਪਰ ਇਸ ਮਹਿਲਾ ਦੀ ਪਛਾਣ ਬਾਕੀ ਸੀ।

ਸੋਮਵਾਰ ਨੂੰ ਅਧਿਕਾਰੀਆਂ ਦੁਆਰਾ ਐਸਟੇਲ ਹੇਦਾਇਆ ਨਾਮ ਦੀ 54 ਸਾਲਾਂ ਔਰਤ ਦੀ ਪਛਾਣ ਨਾਲ ਇਸ ਇਮਾਰਤ ਹਾਦਸੇ ਕਾਰਨ ਹੋਈਆਂ ਮੌਤਾਂ ਦੀ ਗਿਣਤੀ 98 ਹੋ ਗਈ ਹੈ। ਉਸ ਦੇ ਭਰਾ, ਆਈਕੇ ਹੇਦਾਇਆ ਨੇ ਦੱਸਿਆ ਕਿ ਉਸ ਦੀ ਲਾਸ਼ ਨੂੰ ਮਿਡਵੁੱਡ, ਬਰੁਕਲਿਨ ਵਿੱਚ ਪਰਿਵਾਰ ਦੇ ਘਰ ਲਿਜਾਇਆ ਜਾਵੇਗਾ, ਜਿਸ ਤੋਂ ਬਾਅਦ ਉਸ ਦਾ ਅੰਤਮ ਸੰਸਕਾਰ ਕੀਤਾ ਜਾਵੇਗਾ।

ਆਈਕੇ ਨੇ ਜਾਣਕਾਰੀ ਦਿੱਤੀ ਕਿ ਉਸਨੇ ਆਪਣੀ ਭੈਣ ਦੀ ਲਾਸ਼ ਦੀ ਪਛਾਣ ਲਈ ਆਪਣੇ ਡੀ ਐਨ ਏ ਦੇ ਨਮੂਨੇ ਦਿੱਤੇ ਸਨ ਅਤੇ ਲਾਸ਼ ਦੀ ਪਛਾਣ ਹੋਣ ਤੋਂ ਪਹਿਲਾਂ ਉਸਨੇ ਦੋ ਵਾਰ ਬਿਲਡਿੰਗ ਦੇ ਸਥਾਨ ਦਾ ਦੌਰਾ ਕੀਤਾ ਸੀ। ਅਧਿਕਾਰੀਆਂ ਦੁਆਰਾ ਹੁਣ ਬਿਲਡਿੰਗ ਸਾਈਟ ਦੇ ਭਵਿੱਖ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ, ਜਿਸ ਵਿੱਚ ਪੀੜਤ ਲੋਕਾਂ ਲਈ ਇੱਕ ਯਾਦਗਾਰ ਹੋਣ ਦੀ ਯੋਜਨਾ ਦੇ ਸ਼ਾਮਲ ਹੋਣ ਦੀ ਵੀ ਸੰਭਾਵਨਾ ਹੈ।

Share This Article
Leave a Comment