Roadies ਫੇਮ ਰਣਵਿਜੈ ਦੇ ਘਰ ਪੁੱਤਰ ਨੇ ਲਿਆ ਜਨਮ

TeamGlobalPunjab
1 Min Read

ਨਿਊਜ਼ ਡੈਸਕ : ਅਦਾਕਾਰ-ਹੋਸਟ ਰਣਵਿਜੈ ਸਿੰਘ ਦੂਜੀ ਵਾਰ ਪਿਤਾ ਬਣ ਗਏ ਹਨ। ਰਣਵਿਜੈ ਦੀ ਪਤਨੀ ਪ੍ਰਿਅੰਕਾ ਸਿੰਘ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ ਹੈ। ਆਪਣੀ ਇਸ ਖੁਸ਼ੀ ਨੂੰ ਰਣਵਿਜੈ ਨੇ ਵੱਖਰੇ ਅੰਦਾਜ਼ ਨਾਲ ਸਾਂਝਾ ਕੀਤਾ ਹੈ।

ਰਣਵਿਜੈ ਨੇ ਇੰਸਟਾਗ੍ਰਾਮ ’ਤੇ ਪੋਸਟ ਕੀਤੀ ਹੈ, ਜਿਸ ’ਚ ਛੋਟੇ ਜਿਹੇ ਸਨੀਕਰਜ਼ ਤੇ ਲਾਲ ਰੰਗ ਦੀ ਜਰਸੀ ਦਾ ਜੋੜਾ ਦਿਖਾਈ ਦੇ ਰਿਹਾ ਹੈ। ਉਹਨਾਂ ਨੇ ਤਸਵੀਰ ਸਾਂਝੀ ਕਰਦਿਆਂ ਸਤਿਨਾਮ ਵਾਹਿਗੁਰੂ ਲਿਖਿਆ ਹੈ। ਇਸ ਤੋਂ ਇਲਾਵਾ ਉਹਨਾਂ ਨੇ ਇੱਕ ਹੋਰ ਇੰਸਟਾਗ੍ਰਾਮ ਸਟੋਰੀ ਵਿੱਚ ਆਪਣੇ ਬੂਟਾਂ ਦੇ ਨਾਲ ਬੱਚੇ ਦੇ ਬੂਟਾਂ ਦਾ ਜੋੜਾ ਵੀ ਸਾਂਝਾ ਕੀਤਾ।

 

View this post on Instagram

 

A post shared by Rannvijay (@rannvijaysingha)

 

View this post on Instagram

 

A post shared by Rannvijay (@rannvijaysingha)

ਰਣਵਿਜੈ ਤੇ ਪ੍ਰਿਯੰਕਾ ਦੇ ਵਿਆਹ ਨੂੰ 6 ਸਾਲ ਹੋ ਗਏ ਹਨ। ਇਸ ਜੋੜੀ ਦੀ ਇੱਕ ਚਾਰ ਸਾਲ ਦੀ ਬੇਟੀ ਵੀ ਹੈ ਜਿਸ ਦਾ ਨਾਮ ਕਾਇਨਾਤ ਹੈ।

Share This Article
Leave a Comment