‘ਹਮ ਤੁਮ੍ਹੇਂ ਚਾਹਤੇ ਹੈ’ ਫ਼ਿਲਮ ‘ਚ ਬੱਪੀ ਲਹਿਰੀ ਦੇ ਪੋਤੇ ਨੇ ਪਹਿਲੇ ਗੀਤ ਜ਼ਰੀਏ ਬਾਲੀਵੁਡ ‘ਚ ਕੀਤੀ ਸ਼ੁਰੂਆਤ

Rajneet Kaur
2 Min Read

ਚੰਡੀਗੜ੍ਹ: ਆਉਣ ਵਾਲੀ ਫਿਲਮ ‘ਹਮ ਤੁਮ੍ਹੇਂ ਚਾਹਤੇ ਹੈ’ ਨੂੰ ਲੈ ਕੇ ਦਰਸਕਾਂ ਦੇ ਵਿੱਚ ਬਹੁਤ ਉਤਸ਼ਾਹ ਦੇਖਿਆ ਜਾ ਰਿਹਾ ਹੈ।  ਫਿਲਮ ਗੋਵਿੰਦ ਬਾਂਸਲ ਅਤੇ ਰੀਮਾ ਲਹਿਰੀ ਦੁਆਰਾ ਨਿਰਮਿਤ ਤੇ ਰਾਜਨ ਲਾਇਲਪੁਰੀ ਦੁਆਰਾ ਨਿਰਦੇਸ਼ਤ ਹੈ।  ‘ ਹਮ ਤੁਮ੍ਹੇਂ ਚਾਹਤੇ ਹੈ’ ਦੀ ਕਹਾਣੀ ਨੂੰ ਬਹੁਤ ਵੱਖਰੇ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ ਅਤੇ ਫਿਲਮ ਦੇ ਸਾਰੇ ਅਦਾਕਾਰਾਂ ਨੇ ਆਪਣੀ ਸ਼ਾਨਦਾਰ ਅਦਾਕਾਰੀ ਨਾਲ ਫਿਲਮ ਨੂੰ ਹੋਰ ਵੀ ਦੇਖਣ ਯੋਗ ਬਣਾਇਆ ਹੈ।

ਦਸ ਦਈਏ ਕਿ ਜਨਮੇਜਯਾ ਸਿੰਘ ਇਸ ਫਿਲਮ ਨਾਲ ਬਾਲੀਵੁੱਡ ‘ ਚ ਆਪਣੀ ਸ਼ੁਰੂਆਤ ਕਰਨਗੇ। ਇਸ ਫਿਲਮ ਵਿੱਚ ਰਿਤੂਪਰਨਾ ਸੇਨਗੁਪਤਾ, ਗੋਵਿੰਦ ਨਾਮਦੇਵ, ਅਨੂਪ ਜਲੋਟਾ, ਰਾਜਪਾਲ ਯਾਦਵ, ਜ਼ਾਕਿਰ ਹੁਸੈਨ, ਅਨੂਸਮ੍ਰਿਤੀ ਸਰਕਾਰ, ਅਰੁਣ ਬਕਸ਼ੀ, ਸੁਰੇਂਦਰ ਪਾਲ, ਟੀਨਾ ਘਾਈ, ਅਨਿਲ ਨਾਗਾਰਥ, ਕੌਸ਼ਲ ਸ਼ਾਹ, ਸੰਗੀਤਾ ਸਿੰਘ ਅਤੇ ਹਿਤੇਸ਼ ਸਾਂਪਲ ਵੀ ਮੁੱਖ ਭੂਮਿਕਾਵਾਂ ਵਿੱਚ ਹਨ।

ਇਸ ਫਿਲਮ ਦੇ ਗੀਤਾਂ ਨੂੰ ਇੱਕ ਤੋਂ ਵੱਧ ਗਾਇਕਾਂ ਨੇ ਆਪਣੀ ਸੁਰੀਲੀ ਆਵਾਜ਼ ਨਾਲ਼ ਗਾਇਆ ਹੈ, ਜਿਨ੍ਹਾਂ ਵਿੱਚ ਬੱਪੀ ਲਹਿਰੀ, ਸ਼ਾਨ, ਰੇਗੋ ਬੀ, ਪਲਾਕ ਮੁਚਲ, ਅਲਗਾ ਯਾਗਨਿਕ, ਸਨਾ ਅਜ਼ੀਜ਼ ਅਤੇ ਅਨੂਪ ਜਲੋਟਾ ਸ਼ਾਮਿਲ ਹਨ। ਫਿਲਮ ਦਾ ਸੰਗੀਤ ਸਰੇਗਾਮਾਪਾ ਦੇ ਯੂਟਿਊਬ ਚੈਨਲ ‘ ਤੇ ਰਿਲੀਜ਼ ਕੀਤਾ ਜਾਵੇਗਾ। ਇਹ ਆਪਣੇ ਆਪ ਵਿੱਚ ਵਿਲੱਖਣ ਹੈ ਕਿਉਂਕਿ ਬੱਪੀ ਲਹਿਰੀ ਦੁਆਰਾ ਪ੍ਰਾਪਤ ਕੀਤੀ ਗਈ ਪਹਿਲੀ ਪਲੈਟੀਨਮ ਡਿਸਕ ਐਲਬਮ ‘ਲਿਟਲ ਸਟਾਰ’ ਨੂੰ ਸਾਰਗਾਮਾ ਦੁਆਰਾ ਜਾਰੀ ਕੀਤਾ ਗਿਆ ਸੀ । ਹੁਣ ਬੱਪੀ ਲਹਿਰੀ ਦੇ ਪੋਤੇ ਰੇਗੋ ਬੀ ਦਾ ਪਹਿਲਾ ਬਾਲੀਵੁੱਡ ਗੀਤ ਵੀ ਉਸੇ ਲੇਬਲ ਦੁਆਰਾ ਰਿਲੀਜ਼ ਕੀਤਾ ਜਾ ਰਿਹਾ ਹੈ।ਇਹ ਫ਼ਿਲਮ 13 ਅਕਤੂਬਰ ਨੂੰ ਦੇਸ਼ ਭਰ ਦੇ ਸਿਨੇਮਾਘਰਾਂ ‘ ਚ  ਰਿਲੀਜ਼ ਹੋਵੇਗੀ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment