ਨਿਊਜ਼ ਡੈਸਕ : ਕਰੀਨਾ ਕਪੂਰ ਨੇ ਇਸ ਸਾਲ ਆਪਣੇ ਦੂੱਜੇ ਬੱਚੇ ਨੂੰ ਜਨਮ ਦਿੱਤਾ ਹੈ। ਬੀਤੇ ਸ਼ੁੱਕਰਵਾਰ 9 ਜੁਲਾਈ ਨੂੰ ਉਨ੍ਹਾਂ ਨੇ ਪ੍ਰੈਗਨੈਂਸੀ ‘ਤੇ ਆਪਣੀ ਕਿਤਾਬ ਲਾਂਚ ਕੀਤੀ। ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਸ਼ੇਅਰ ਕਰ ਕੇ ਇਸ ਦੀ ਜਾਣਕਾਰੀ ਦਿੱਤੀ ਹੈ।
ਕਰੀਨਾ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਕਿਤਾਬ ਕਰੀਨਾ ਕਪੂਰ ਖਾਨ ਪ੍ਰੈਗਨੈਂਸੀ ਬਾਈਬਲ ਵਿੱਚ ਪਹਿਲੀ ਅਤੇ ਦੂਜੀ ਪ੍ਰੈਗਨੈਂਸੀ ਦੇ ਸਫ਼ਰ ਬਾਰੇ ਦੱਸਿਆ ਹੈ। ਜਿਸ ‘ਚ ਉਨ੍ਹਾਂ ਨੇ ਚੰਗੇ ਅਤੇ ਮਾੜੇ ਦਿਨਾਂ ਦਾ ਜ਼ਿਕਰ ਵੀ ਕੀਤਾ ਹੈ। ਹਾਲਾਂਕਿ ਹੁਣ ਆਪਣੀ ਇਸ ਕਿਤਾਬ ਦੇ ਚਲਦਿਆਂ ਮੁਸ਼ਕਲਾਂ ‘ਚ ਘਿਰਦੀ ਨਜ਼ਰ ਆ ਰਹੀ ਹੈ।
ਕਰੀਨਾ ਕਪੂਰ ਦੀ ਕਿਤਾਬ ਦੇ ਨਾਮ ‘ਤੇ ਵਿਵਾਦ ਹੋ ਰਿਹਾ ਹੈ। ਆਲ ਇੰਡੀਆ ਮਾਇਨੋਰਿਟੀ ਬੋਰਡ ਉਨ੍ਹਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਨ ਦੀ ਤਿਆਰੀ ਵਿੱਚ ਹੈ।
View this post on Instagram
ਆਲ ਇੰਡਿਆ ਮਾਇਨੋਰਿਟੀ ਬੋਰਡ ਨੇ ਕਿਤਾਬ ਦੇ ਨਾਮ ‘ਤੇ ਇਤਰਾਜ਼ ਜਤਾਇਆ ਹੈ। ਬੋਰਡ ਦੇ ਪ੍ਰਧਾਨ ਡਾਇਮੰਡ ਯੂਸੁਫ ਨੇ ਕਾਨਪੁਰ ਵਿੱਚ ਇੱਕ ਬੈਠਕ ਦਾ ਪ੍ਰਬੰਧ ਕੀਤਾ ਅਤੇ ਕਰੀਨਾ ਕਪੂਰ ਦੀ ਕਿਤਾਬ ਦਾ ਨਾਮ ਪ੍ਰੈਗਨੈਂਸੀ ਬਾਈਬਲ ਰੱਖਣ ਦਾ ਵਿਰੋਧ ਕੀਤਾ। ਬੋਰਡ ਜਲਦ ਹੀ ਉਨ੍ਹਾਂ ਦੇ ਖਿਲਾਫ ਸ਼ਿਕਾਇਤ ਕਰ ਸਕਦਾ ਹੈ।