By using this site, you agree to the Privacy Policy and Terms of Use.
Accept
Global Punjab TvGlobal Punjab Tv
  • Home
  • ਪੰਜਾਬ
  • ਹਰਿਆਣਾ
  • ਭਾਰਤ
  • ਸੰਸਾਰ
  • ਪਰਵਾਸੀ-ਖ਼ਬਰਾਂ
  • ਓਪੀਨੀਅਨ
  • ਲਾਈਵ ਟੀਵੀ
  • ਜੀਵਨ ਢੰਗ
Notification Show More
Font ResizerAa
Global Punjab TvGlobal Punjab Tv
Font ResizerAa
Search
Follow US
Global Punjab Tv > News > ਸਿਧਾਰਥ ਸ਼ੁਕਲਾ ਦਾ ਸੋਸ਼ਲ ਮੀਡੀਆ ਅਕਾਊਂਟ ਹੋਇਆ ‘ਮੈਮੋਰਾਈਜ਼ਡ’, ਫੈਨਜ਼ ਹੋਏ ਭਾਵੁਕ
Newsਮਨੋਰੰਜਨ

ਸਿਧਾਰਥ ਸ਼ੁਕਲਾ ਦਾ ਸੋਸ਼ਲ ਮੀਡੀਆ ਅਕਾਊਂਟ ਹੋਇਆ ‘ਮੈਮੋਰਾਈਜ਼ਡ’, ਫੈਨਜ਼ ਹੋਏ ਭਾਵੁਕ

TeamGlobalPunjab
Last updated: March 4, 2022 10:23 pm
TeamGlobalPunjab
Share
2 Min Read
SHARE

ਚੰਡੀਗੜ੍ਹ: ਮਰਹੂਮ ਅਦਾਕਾਰ ਤੇ ਬਿੱਗ ਬੌਸ 13 ਦੇ ਵਿਜੇਤਾ ਸਿਧਾਰਥ ਸ਼ੁਕਲਾ  ਦੀ ਮੌਤ ਨੂੰ 6 ਮਹੀਨੇ ਹੋ ਗਏ ਹਨ। ਇੰਸਟਾਗ੍ਰਾਮ ਅਤੇ ਟਵਿੱਟਰ ਨੇ 3 ਮਾਰਚ ਨੂੰ ਬ੍ਰੋਕਨ ਬਟ ਬਿਊਟੀਫੁੱਲ ਐਕਟਰ ਸਿਧਾਰਥ ਸ਼ੁਕਲਾ ਦਾ ਅਕਾਊਂਟ ‘ਮੈਮੋਰਾਈਜ਼ਡ’ ਕਰ ਲਿਆ ਹੈ। ਯਾਨੀ ਕਿ ਹੁਣ ਉਨ੍ਹਾਂ ਦਾ ਸੋਸ਼ਲ ਮੀਡੀਆ ਹੈਂਡਲ ਯਾਦਾਂ ਦੇ ਰੂਪ ‘ਚ ਸੁਰੱਖਿਅਤ ਹੋਵੇਗਾ, ਜਿੱਥੇ ਉਨ੍ਹਾਂ ਦੇ ਪ੍ਰਸ਼ੰਸਕ ਉਨ੍ਹਾਂ ਨੂੰ ਸ਼ਰਧਾਂਜਲੀ ਦੇ ਸਕਣਗੇ।

ਸਿਧਾਰਥ ਦੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ਹੈ, ‘ਸਿਧਾਰਥ ਸ਼ੁਕਲਾ ਨੂੰ ਯਾਦ ਕਰਨਾ’। ਅਜਿਹੇ ਅਕਾਊਂਟ ਕਿਸੇ ਦੀ ਮੌਤ ਤੋਂ ਬਾਅਦ ਉਸ ਦੇ ਜੀਵਨ ਨੂੰ ਯਾਦ ਕਰਨ ਅਤੇ ਮਨਾਉਣ ਦਾ ਸਥਾਨ ਬਣ ਜਾਂਦੇ ਹਨ। ਇਸ ਕਾਰਨ ਪ੍ਰਸ਼ੰਸਕ  ਭਾਵੁਕ ਹੋ ਗਏ ਹਨ। ਸੋਸ਼ਲ ਮੀਡੀਆ ‘ਤੇ ਨੇਟਿਜ਼ਨਸ ਨੇ ਉਨ੍ਹਾਂ ਨੂੰ ਯਾਦ ਕਰਦੇ ਹੋਏ ਟਿੱਪਣੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਨੇਟੀਜ਼ਨਸ ਲਈ ਇਹ ਸਵੀਕਾਰ ਕਰਨਾ ਕਿੰਨਾ ਮੁਸ਼ਕਲ ਹੈ ਕਿ ‘ਬਿੱਗ ਬੌਸ 13’ ਦਾ ਵਿਜੇਤਾ ਸਾਡੇ ਵਿੱਚ ਨਹੀਂ ਰਿਹਾ। ਪ੍ਰਸ਼ੰਸਕਾਂ ਨੇ ਇਹ ਵੀ ਦੱਸਿਆ ਕਿ ਸਿਧਾਰਥ ਭਾਵੇਂ ਸਰੀਰਕ ਤੌਰ ‘ਤੇ ਸਾਡੇ ਵਿਚਕਾਰ ਮੌਜੂਦ ਨਹੀਂ ਹਨ, ਪਰ ਉਹ ਹਮੇਸ਼ਾ ਉਨ੍ਹਾਂ ਦੇ ਦਿਲਾਂ ‘ਤੇ ਰਾਜ ਕਰਨਗੇ।

6 ਮਹੀਨਿਆਂ ਬਾਅਦ ਇਸ ਬਦਲਾਅ ਨੂੰ ਦੇਖ ਕੇ ਸਿਧਾਰਥ ਸ਼ੁਕਲਾ ਦੇ ਪ੍ਰਸ਼ੰਸਕ ਬਹੁਤ ਭਾਵੁਕ ਹੋ ਗਏ ਅਤੇ ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਉਨ੍ਹਾਂ ਨੂੰ ਲਗਾਤਾਰ ਯਾਦ ਕਰਦੇ ਹੋਏ #’SidharthShuklaLivesOn’ ਵਰਗਾ ਹੈਸ਼ਟੈਗ ਸ਼ੁਰੂ ਕਰ ਦਿੱਤਾ। ਜਿਸ ਰਾਹੀਂ ਉਹ ਆਪਣੇ ਚਹੇਤੇ ਅਦਾਕਾਰ ਨੂੰ ਯਾਦ ਕਰਕੇ ਆਪਣਾ ਦੁੱਖ ਪ੍ਰਗਟ ਕਰ ਰਹੇ ਹਨ।

TAGGED:emotionalfansmemorizedSiddharth Shuklasocial media account
Share This Article
Facebook X Whatsapp Whatsapp Telegram Copy Link Print
What do you think?
Love0
Sad0
Happy0
Sleepy0
Angry0
Dead0
Wink0
Leave a Comment Leave a Comment

Leave a Reply Cancel reply

Your email address will not be published. Required fields are marked *

ADVT

You Might Also Like

Newsਪੰਜਾਬ

ਐਸਬੀਐਸ ਨਗਰ ਪੁਲਿਸ ਵਲੋਂ 6 ਹੱਥਗੋਲੇ, ਹਥਿਆਰਾਂ ਅਤੇ ਗੋਲੀ ਸਿੱਕੇ ਸਮੇਤ 6 ਵਿਅਕਤੀ ਗਿ੍ਰਫਤਾਰ

January 10, 2022
ਮਨੋਰੰਜਨ

ਸਲਮਾਨ ਖਾਨ ਦੀ ਫਿਲਮ ‘ਕਿਸੀ ਕਾ ਭਾਈ ਕਿਸੀ ਕੀ ਜਾਨ’ ਦਾ ਟੀਜ਼ਰ ਪਠਾਨ ਨਾਲ ਸਿਨੇਮਾਘਰਾਂ ‘ਚ ਆਵੇਗਾ ਨਜ਼ਰ

January 22, 2023
Nepal Flood, Nepal Heavy Rain, Nepal Landslide, Nepal Flood News, Kali Gandaki River, Mustang Nepal, Chitwan Flood, Narayani River, Nepal Weather, Nepal Disaster, Flood and Landslide, Hydropower Nepal, Nepal Breaking News,
Newsਸੰਸਾਰ

ਨੇਪਾਲ ‘ਚ ਫਿਰ ਤਬਾਹੀ, ਪਹਾੜ ਖਿਸਕ ਕੇ ਨਦੀ ‘ਚ ਰੁੜਿਆ, ਕਈ ਮੌਤਾਂ ਅਤੇ ਭਾਰੀ ਮੀਂਹ ਦਾ ਅਲਰਟ ਜਾਰੀ

September 29, 2026
Newsਪੰਜਾਬ

ਤਹਿਸੀਲ ਪੱਧਰ ‘ਤੇ ਭ੍ਰਿਸ਼ਟਾਚਾਰ-ਮੁਕਤ ਤੇ ਸੁਖਾਲੀ ਪਹੁੰਚ ਵਾਲਾ ਸ਼ਾਸਨ ਪ੍ਰਦਾਨ ਕਰਾਂਗੇ: ਜਿੰਪਾ

March 24, 2022
Welcome Back!

Sign in to your account

Username or Email Address
Password

Lost your password?