ਨਵੀਂ ਦਿੱਲੀ : ਮਾਈਕਰੋ ਬਲਾਗਿੰਗ ਸਾਈਟ ਟਵਿੱਟਰ ਅਤੇ ਕੇਂਦਰ ਸਰਕਾਰ ਦਰਮਿਆਨ ਟਕਰਾਅ ਲਗਾਤਾਰ ਵਧਦਾ ਜਾ ਰਿਹਾ ਹੈ। ਭਾਰਤ ਸਰਕਾਰ ਦੇ ਨਵੇਂ ਨਿਯਮਾਂ ਨੂੰ ਲੈ ਕੇ ਚੱਲ ਰਹੀ ਤਨਾਤਨੀ ਦਰਮਿਆਨ ਸ਼ੁਕਰਵਾਰ ਨੂੰ ਟਵਿੱਟਰ ਨੇ ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਦੇ ਟਵਿੱਟਰ ਅਕਾਊਂਟ ਨੂੰ ਬਲਾਕ ਕਰ ਦਿੱਤਾ, ਜਿਸਦੀ ਜਾਣਕਾਰੀ ਕੇਂਦਰੀ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਖ਼ੁਦ ਦਿੱਤੀ ਹੈ। ਪ੍ਰਸਾਦ ਨੇ ਕਿਹਾ ਕਿ ਟਵਿੱਟਰ ਨੇ ਅੱਜ ਲਗਪਗ ਇਕ ਘੰਟੇ ਲਈ ਉਨ੍ਹਾਂ ਦੇ ਅਕਾਊਂਟ ਨੂੰ ਬਲਾਕ ਕਰ ਦਿੱਤਾ। ਟਵਿੱਟਰ ਨੇ ਇਸ ਦਾ ਕਾਰਨ ਪ੍ਰਸਾਦ ਵੱਲੋਂ ਅਮਰੀਕਾ ਦੇ ਡਿਜੀਟਲ ਮਿਲੇਨਿਯਮ ਕਾਪੀਰਾਈਟ ਐਕਟ ਦੀ ਉਲੰਘਣਾ ਦੱਸਿਆ।
ਅਕਾਊਂਟ ਬਲਾਕ ਕੀਤੇ ਜਾਣ ਦੀ ਜਾਣਕਾਰੀ ਦਿੰਦਿਆਂ ਰਵੀਸ਼ੰਕਰ ਪ੍ਰਸਾਦ ਨੇ ਕਿਹਾ ਕਿ ਅੱਜ ਬਹੁਤ ਹੀ ਅਜੀਬ ਘਟਨਾ ਹੋਈ। ਟਵਿੱਟਰ ਨੇ ਮੇਰੇ ਅਕਾਊਂਟ ਨੂੰ ਇਕ ਘੰਟੇ ਲਈ ਬਲਾਕ ਕਰ ਦਿੱਤਾ। ਇਸ ਨਾਲ ਹੀ ਕੇਂਦਰੀ ਮੰਤਰੀ ਨੇ ਆਪਣੇ ਟਵੀਟ ‘ਚ ਦੋ ਸਕ੍ਰੀਨਸ਼ਾਟ ਵੀ ਸ਼ੇਅਰ ਕੀਤੇ ਹਨ। ਪਹਿਲੇ ਸਕ੍ਰੀਨਸ਼ਾਟ ‘ਚ ਟਵਿੱਟਰ ਨੇ ਇਹ ਕਾਰਨ ਦੱਸਿਆ ਹੈ ਜਿਸ ਕਾਰਨ ਤੋਂ ਅਕਾਊਂਟ ਦਾ ਐਕਸੈਸ ਬੰਦ ਕੀਤਾ ਗਿਆ।
ਦੂਜੇ ਸਕ੍ਰੀਨਸ਼ਾਟ ‘ਚ ਅਕਾਊਂਟ ਐਕਸੇਸ ਮਿਲ ਜਾਣ ਦੀ ਜਾਣਕਾਰੀ ਦਿੱਤੀ ਗਈ ਹੈ।
ਹਾਲਾਂਕਿ, ਬਾਅਦ ‘ਚ ਟਵਿੱਟਰ ਨੇ ਚਿਤਾਵਨੀ ਦਿੰਦਿਆਂ ਰਵੀਸ਼ੰਕਰ ਪ੍ਰਸਾਦ ਦੇ ਅਕਾਊਂਟ ਨੂੰ ਮੁੜ ਤੋਂ ਖੋਲ੍ਹ ਦਿੱਤਾ। ਇਸ ਦੀ ਜਾਣਕਾਰੀ ਕੇਂਦਰੀ ਮੰਤਰੀ ਨੇ ਪਹਿਲਾਂ ‘ਕੂ’ ‘ਤੇ ਦਿੱਤੀ ਅਤੇ ਫਿਰ ਆਪਣੇ ਟਵਿੱਟਰ ਅਕਾਊਂਟ ‘ਤੇ ਇਸ ਬਾਰੇ ਜਾਣਕਾਰੀ ਸ਼ੇਅਰ ਕੀਤੀ। ਦੱਸ ਦੇਈਏ ਕਿ ਟਵਿੱਟਰ ‘ਤੇ ਕੇਂਦਰ ਸਰਕਾਰ ਵਿਚਕਾਰ ਤਣਾਤਨੀ ਦਾ ਮਾਹੌਲ ਹੈ ਭਾਰਤ ਸਰਕਾਰ ਵੱਲੋਂ ਤੈਅ ਕੀਤੇ ਗਏ ਨਵੇਂ ਨਿਯਮਾਂ ਨੂੰ ਮੰਨਣ ਤੋਂ ਟਵਿੱਟਰ ਕਿਸੇ ਨਾ ਕਿਸੇ ਬਹਾਨੇ ਇਨਕਾਰ ਕਰਦਾ ਰਿਹਾ ਹੈ। ਕਰੀਬ ਤਿੰਨ ਹਫ਼ਤੇ ਪਹਿਲਾਂ ਵੀ ਟਵਿੱਟਰ ਨੇ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਦੇ ਅਕਾਊਂਟ ਤੋਂ ‘ਬਲੂ ਟਿੱਕ’ ਹਟਾ ਦਿੱਤਾ ਸੀ ਪਰ ਇਤਰਾਜ਼ ਜਤਾਉਣ ਤੋਂ ਬਾਅਦ ਮੁੜ ਤੋਂ ਬਹਾਲ ਕਰ ਦਿੱਤਾ ਸੀ।
No matter what any platform does they will have to abide by the new IT Rules fully and there shall be no compromise on that.
— Ravi Shankar Prasad (@rsprasad) June 25, 2021