ਨਵੀਂ ਦਿੱਲੀ: ਆਟੋਮੋਸ਼ਨ ਵੱਲ ਤੇਜ਼ੀ ਨਾਲ ਵੱਧ ਰਹੀਆਂ ਘਰੇਲੂ ਸਾਫਟਵੇਅਰ IT ਕੰਪਨੀਆਂ 2022 ਤੱਕ 30 ਲੱਖ ਨੌਕਰੀਆਂ ਖਤਮ ਕਰਨ ਦੀ ਤਿਆਰੀ ‘ਚ ਹੈ। ਬੈਂਕ ਆਫ ਅਮਰੀਕਾ ਨੇ ਆਪਣੀ ਰਿਪੋਰਟ ‘ਚ ਦਾਅਵਾ ਕੀਤਾ ਹੈ ਕਿ ਭਾਰਤੀ ਕੰਪਨੀਆਂ ਵੱਡੇ ਪੱਧਰ ‘ਤੇ ਕਰਮਚਾਰੀਆਂ ਦੀ ਛਾਂਟੀ ਕਰਨ ਨੂੰ ਤਿਆਰ ਹਨ। ਜਿਸ ਨਾਲ ਇਨ੍ਹਾਂ ਕੰਪਨੀਆਂ ਨੂੰ 100 ਅਰਭ ਡਾਲਰ ਦੀ ਵੱਡੀ ਬਚਤ ਹੋਵੇਗੀ।
ਇਸ ਰਿਪੋਰਟ ਦੇ ਅਨੁਸਾਰ, ਛਾਂਟੀ ਕਰਨ ਵਿੱਚ TCS, Infosys, Wipro, HCL, Tech Mahindra ਅਤੇ Cognizant ਵਰਗੀਆਂ ਵੱਡੀਆਂ ਆਈ ਟੀ ਕੰਪਨੀਆਂ ਸ਼ਾਮਲ ਹੋਣਗੀਆਂ।
ਨੈਸਕਾਮ ਮੁਤਾਬਕ, ਭਾਰਤੀ IT ਸੈਕਟਰ ‘ਚ ਲਗਭਗ 1.6 ਕਰੋੜ ਲੋਕਾਂ ਨੂੰ ਰੁਜ਼ਗਾਰ ਮਿਲਦਾ ਹੈ, ਜਿਨ੍ਹਾਂ ‘ਚੋਂ 90 ਲੱਖ ਲੋਕ ਘੱਟ ਕੁਸ਼ਲ ਸੇਵਾਵਾਂ ਅਤੇ ਬੀਪੀਓ ਵਿੱਚ ਕੰਮ ਕਰਦੇ ਹਨ। ਰਿਪੋਰਟ ਮੁਤਾਬਕ ਇਨ੍ਹਾਂ 90 ਲੱਖ ਲੋਕਾਂ ‘ਚੋਂ ਲਗਭਗ 30 ਲੱਖ ਲੋਕ ਆਪਣੀ ਨੌਕਰੀਆਂ ਗੁਆ ਦੇਣਗੇ। ਇਨ੍ਹਾਂ ‘ਚੋਂ 7 ਲੱਖ ਕਰਮਚਾਰੀਆਂ ਦੀ ਥਾਂ ਰੋਬੋਟਿਕ ਪ੍ਰਕਿਰਿਆ ਆਟੋਮੈਟਿਕਸ (RPA) ਲਵੇਗੀ ਅਤੇ ਬਾਕੀ ਘਰੇਲੂ ਆਈਟੀ ਕੰਪਨੀਆਂ ਵਲੋਂ ਹੋਰ ਤਕਨੀਕੀ ਖੋਜਾਂ ਵਿੱਚ ਵਾਧਾ ਹੋਣ ਕਾਰਨ ਹੋਵੇਗਾ।