ਕੁਵੈਤ: ਦੁਬਈ ਵਿੱਚ ਇੱਕ ਦਰਦਨਾਕ ਹਾਦਸਾ ਵਾਪਰਨ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਕੁਵੈਤ ‘ਚ ਸਵੇਰੇ 4 ਵਜੇ ਦੇ ਕਰੀਬ ਦੋ ਵੱਡੇ ਟਰਾਲਿਆਂ ਦੀ ਆਪਸ ਵਿਚ ਜ਼ਬਰਦਸਤ ਟੱਕਰ ਹੋ ਗਈ। ਇਸ ਟੱਕਰ ਤੋਂ ਬਾਅਦ ਟਰਾਲੇ ਨੂੰ ਭਿਆਨਕ ਅੱਗ ਲੱਗ ਗਈ । ਇਸੇ ਅੱਗ ਦੀ ਚਪੇਟ ‘ਚ ਰੂਪਨਗਰ ਦੇ ਪਿੰਡ ਮੀਰਪੁਰ ਦੇ ਰਹਿਣ ਵਾਲਾ ਬਲਵਿੰਦਰ ਸਿੰਘ ਜਿਊਂਦਾ ਸੜ ਗਿਆ।
ਜਿਵੇਂ ਹੀ ਦੁਖਦਾਈ ਖਬਰ ਘਰਦਿਆਂ ਨੂੰ ਮਿਲੀ ਤਾਂ ਘਰ ‘ਚ ਇਕਦਮ ਸਨਾਟਾ ਪਸਰ ਗਿਆ। ਬਲਵਿੰਦਰ ਸਿੰਘ ਆਪਣੇ ਪਿੱਛੇ ਦੋ ਧੀਆਂ ਅਤੇ ਇਕ ਬੇਟਾ ਅਤੇ ਪਤਨੀ ਨੂੰ ਛੱਡ ਗਿਆ ਹੈ।