ਮੋਗਾ : ਮੋਗਾ ਤੋਂ ਕੈਨੇਡਾ ਪੜਾਈ ਕਰਨ ਗਏ ਇਕ ਨੌਜਵਾਨ ਸਿਮਰ ਸਿੰਘ ਦੀ ਭੇਤਭਰੇ ਹਾਲਾਤ ‘ਚ ਮੌਤ ਹੋਣ ਦੀ ਖਬਰ ਮਿਲੀ ਹੈ। ਨੌਜਵਾਨ ਦੀ ਲਾਸ਼ ਉਥੋਂ ਦੇ ਇਕ ਪਾਰਕ ‘ਚੋਂ ਮਿਲੀ । ਸਿਮਰ ਸਿੰਘ ਸਟੱਡੀ ਵੀਜ਼ਾ ‘ਤੇ ਕੈਨੇਡਾ ਗਿਆ ਸੀ ਤੇ ਉੱਥੇ ਇਕੱਲਾ ਰਹਿ ਰਿਹਾ ਸੀ ।
ਜਾਣਕਾਰੀ ਅਨੁਸਾਰ ਸਿਮਰ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਸਿਮਰ ਸਿੰਘ ਦੀ ਮੌਤ ਦੀ ਖ਼ਬਰ ਸੁਣ ਕੇ ਪਿੰਡ ‘ਚ ਸੋਗ ਦੀ ਲਹਿਰ ਪਸਰ ਗਈ ਹੈ।