ਨਿਊਜ਼ ਡੈਸਕ: ਰਣਦੀਪ ਹੁੱਡਾ ਇਨ੍ਹੀਂ ਦਿਨੀਂ ਆਪਣੀ ਇੱਕ ਪੁਰਾਣੀ ਵੀਡੀਓ ਨੂੰ ਲੈ ਕੇ ਸੁਰਖੀਆਂ ‘ਚ ਬਣੇ ਹੋਏ ਹਨ। ਬੀਤੇ ਦਿਨੀਂ ਜਿੱਥੇ ਸੋਸ਼ਲ ਮੀਡੀਆ ‘ਤੇ ਰਣਦੀਪ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਉੱਠ ਰਹੀ ਸੀ ਤਾਂ ਉੱਥੇ ਹੀ ਹੁਣ ਅਦਾਕਾਰ ਦੇ ਫੈਨਜ਼ ਲਈ ਇੱਕ ਬੁਰੀ ਖਬਰ ਸਾਹਮਣੇ ਆਈ ਹੈ।
ਯੂਐਨ ਅੰਬੈਸਡਰ ਦੇ ਅਹੁਦੇ ਤੋਂ ਹਟਾਏ ਗਏ ਰਣਦੀਪ ਹੁੱਡਾ
ਰਣਦੀਪ ਹੁੱਡਾ ਨੂੰ ਸੰਯੁਕਤ ਰਾਸ਼ਟਰ ਦੀ ਕਨਵੈਨਸ਼ਨ ਆਫ ਮਾਈਗਰੇਟਰੀ ਸਪੀਸੀਜ਼ ਆਫ ਵਾਈਲਡ ਐਨੀਮਲਜ਼ ਦੇ ਬ੍ਰਾਂਡ ਅੰਬੈਸਡਰ ਤੋਂ ਹਟਾ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਰਣਦੀਪ ਨੂੰ ਫਰਵਰੀ 2020 ‘ਚ 3 ਸਾਲ ਲਈ ਰਾਜਦੂਤ ਨਿਯੁਕਤ ਕੀਤਾ ਗਿਆ ਸੀ।
ਰਿਪੋਰਟਾਂ ਮੁਤਾਬਕ ਬਿਆਨ ‘ਚ ਕਿਹਾ ਗਿਆ ਹੈ ਕਿ ਇੱਕ ਵੀਡੀਓ ਵਿੱਚ ਰਣਦੀਪ ਹੁੱਡਾ ਵੱਲੋਂ ਕੀਤੀ ਗਈ ਟਿੱਪਣੀ ਸੀਐਮਐਸ ਸਕੱਤਰੇਤ ਨੂੰ ਭੱਦੀ ਲੱਗੀ। ਉਨ੍ਹਾਂ ਕਿਹਾ ਅਜਿਹੀ ਟਿਪਣੀ ਸੀਐੱਮਐੱਸ ਸਕੱਤਰੇਤ ਦੇ ਸੰਯੁਕਤ ਰਾਸ਼ਟਰ ਦੇ ਮੁੱਲਾਂ ਨੂੰ ਨਹੀਂ ਦਰਸਾਉਂਦੀ, ਹੁੱਡਾ ਹੁਣ ਸੀਐੱਮਐੱਸ ਦੇ ਰਾਜਦੂਤ ਨਹੀਂ ਹਨ।
ਦੱਸ ਦਈਏ ਕਿ ਰਣਦੀਪ ਹੁੱਡਾ ਦੀ ਇੱਕ ਪੁਰਾਣੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਇਸ ਵਿੱਚ ਉਹ ਉੱਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਮਾਇਆਵਤੀ ‘ਤੇ ਟਿੱਪਣੀਆਂ ਕਰਦੇ ਦਿਖਾਈ ਦੇ ਰਹੇ ਹਨ। ਇਹ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਕਿ ਵੀਡੀਓ ਨੂੰ ਅਸਲ ਵਿੱਚ ਕਦੋਂ ਸ਼ੂਟ ਕੀਤਾ ਗਿਆ ਸੀ। ਇਹ ਵੀਡੀਓ ਵਾਇਰਲ ਹੋਣ ‘ਤੇ ਕਾਫ਼ੀ ਵਿਵਾਦ ਹੋ ਗਿਆ ਹੈ।