KRK ਨੇ ਕੰਗਣਾ ਅਤੇ ਰਣਬੀਰ ਦੇ ਰਿਸ਼ਤੇ ਦਾ ਕੀਤਾ ਖੁਲਾਸਾ

Rajneet Kaur
3 Min Read

ਨਿਊਜ਼ ਡੈਸਕ: ਕੰਗਨਾ ਰਣੌਤ ਬਾਲੀਵੁੱਡ ਇੰਡਸਟਰੀ ਦੀ ਇਕਲੌਤੀ ਅਭਿਨੇਤਰੀ ਹੈ ਜੋ ਹਰ ਵਿਸ਼ੇ ‘ਤੇ ਖੁੱਲ੍ਹ ਕੇ ਗੱਲ ਕਰਦੀ ਹੈ। ਕੰਗਨਾ ਨੇ ਇਕ ਵਾਰ ਕੈਮਰੇ ‘ਤੇ ਅਜਿਹੇ ਵਿਸ਼ੇ ‘ਤੇ ਗੱਲ ਕੀਤੀ, ਜਿਸ ‘ਤੇ ਅਭਿਨੇਤਰੀਆਂ ਗੱਲ ਕਰਨ ਤੋਂ ਝਿਜਕਦੀਆਂ ਹਨ। ਕੰਗਨਾ ਨੇ ਇਕ ਇੰਟਰਵਿਊ ‘ਚ ਸੈਕਸ ਬਾਰੇ ਗੱਲ ਕੀਤੀ ਸੀ। ਉਸਨੇ ਕਿਹਾ ਸੀ ਕਿ ਮਰਦਾਂ ਨੂੰ ਔਰਤਾਂ ਨਾਲ ਜ਼ਬਰਦਸਤੀ ਨਹੀਂ ਕਰਨੀ ਚਾਹੀਦੀ । ਨਹੀਂ ਦਾ ਮਤਲਬ ਨਹੀਂ ਹੁੰਦਾ ਹੈ। ਹੁਣ KRK ਨੇ ਕੰਗਣਾ ਦੇ ਇਸ ਬਿਆਨ ਦਾ ਦਾਅਵਾ ਕਰਦੇ ਹੋਏ ਕਿਹਾ ਹੈ ਕਿ ਇਹ ਟਿੱਪਣੀ ਰਣਬੀਰ ਕਪੂਰ ਲਈ ਸੀ। KRK  ਨੇ ਦੱਸਿਆ ਕਿ ਇੱਕ ਵਾਰ ਰਣਬੀਰ ਗਲਤ ਇਰਾਦੇ ਨਾਲ ਦੇਰ ਰਾਤ ਕੰਗਨਾ ਦੇ ਘਰ ਪਹੁੰਚ ਗਏ ਸਨ।

ਦਰਅਸਲ, ਇਹ ਪੂਰੀ ਘਟਨਾ ਉਦੋਂ ਸ਼ੁਰੂ ਹੋਈ ਜਦੋਂ ਰਾਮਾਇਣ ਫਿਲਮ ਲਈ ਰਣਬੀਰ ਕਪੂਰ ਅਤੇ ਆਲੀਆ ਭੱਟ ਦਾ ਨਾਮ ਸਾਹਮਣੇ ਆਇਆ ਅਤੇ ਕੰਗਨਾ ਰਣੌਤ ਨੂੰ ਇਹ ਬਿਲਕੁਲ ਵੀ ਪਸੰਦ ਨਹੀਂ ਆਇਆ ਉਸਨੇ ਰਣਬੀਰ ਕਪੂਰ ਨੂੰ ਨਿਸ਼ਾਨੇ ‘ਤੇ ਲੈਂਦਿਆ ਬਹੁਤ ਕੁਝ ਬੋਲ ਦਿਤਾ ਸੀ। ਉਸਨੇ ਰਣਬੀਰ ਨੂੰ ‘ਨਸ਼ੇ ਦਾ ਆਦੀ’ ਅਤੇ ‘ਵੂਮੈਨਾਈਜ਼ਰ’ ਕਿਹਾ ਸੀ।  ਅਜਿਹੇ ਵਿਅਕਤੀ ਨੂੰ ਭਗਵਾਨ ਰਾਮ ਦੀ ਭੂਮਿਕਾ ਨਹੀਂ ਨਿਭਾਉਣੀ ਚਾਹੀਦੀ, ਜਿਸ ਦਾ ਅਸਲ ਜੀਵਨ ਵਿੱਚ ਆਚਰਣ ਮਾੜਾ ਹੋਵੇ। ਉਸਨੇ ਆਲੀਆ ਭੱਟ ਦੀ ਸੀਤਾ ਦੇ ਰੂਪ ਵਿੱਚ ਕਾਸਟਿੰਗ ਨੂੰ ਵੀ ਖਾਰਜ ਕਰ ਦਿੱਤਾ, ਕਰਨ ਜੌਹਰ ਅਤੇ ਆਰਕੇ ਨੂੰ ‘ਸ਼ਕੁਨੀ ਅਤੇ ਦੁਰਯੋਧਨ ਦੀ ਜੋੜੀ’ ਕਰਾਰ ਦਿੱਤਾ।

ਅਜਿਹੇ ‘ਚ ਦੋਵਾਂ ਦੀ ਲੜਾਈ ‘ਚ ਕਮਾਲ ਆਰ ਖਾਨ ਵੀ ਕੁੱਦ ਗਏ ਹਨ। ਉਨ੍ਹਾਂ ਨੇ ਕਿਹਾ, ”ਇਹ ਸੰਭਵ ਹੈ ਕਿ ਦੋਵਾਂ ਨੇ ਇਕੱਠੇ ਡਰੱਗਜ਼ ਲਈਆਂ ਹੋਣ, ਇਸ ਲਈ ਕੰਗਨਾ ਨੂੰ ਪਤਾ ਹੈ ਕਿ ਰਣਬੀਰ ਡਰੱਗ ਲੈਂਦੇ ਹਨ। KRK ਇੱਥੇ ਹੀ ਨਹੀਂ ਰੁਕਿਆ, ਉਸਨੇ ਅੱਗੇ ਕਿਹਾ, “ਰਣਬੀਰ ਕਪੂਰ ਨੂੰ ਇੱਕ ਗਲਤਫਹਿਮੀ ਸੀ ਕਿ ਕੋਈ ਵੀ ਹੀਰੋਇਨ ਉਸਨੂੰ ਇਨਕਾਰ ਨਹੀਂ ਕਰ ਸਕਦੀ ਅਤੇ ਉਸੇ ਸਮੇਂ ਉਸਨੇ ਕੰਗਨਾ ਨੂੰ ਦੇਖਿਆ ਅਤੇ ਉਸਦੇ ਘਰ ਆਉਣਾ ਸ਼ੁਰੂ ਕਰ ਦਿੱਤਾ। ਇਕ ਰਾਤ ਉਹ ਮੂਡ ਬਣਾ ਕੇ ਉਸ ਦੇ ਘਰ ਪਹੁੰਚ ਗਿਆ ਅਤੇ ਕੋਸ਼ਿਸ਼ ਕਰਨ ਲੱਗਾ। ਕੰਗਨਾ ਨੇ ਕਿਹਾ, ‘ਭਰਾ, ਮੈਂ ਇਹ ਸਭ ਨਹੀਂ ਕਰਨ ਵਾਲੀ। ਇਸ ਤੋਂ ਬਾਅਦ ਕੇਆਰਕੇ ਨੇ ਦਾਅਵਾ ਕੀਤਾ ਕਿ ਰਣਬੀਰ ਨੇ ਕੰਗਨਾ ਰਣੌਤ ਨੂੰ ਉਸ ਨਾਲ ਵੱਡੀਆਂ ਫਿਲਮਾਂ ‘ਚ ਕੰਮ ਕਰਨ ਲਈ ਰਿਸ਼ਵਤ ਦਿੱਤੀ ਸੀ, ਜਿਸ ‘ਤੇ ਕੰਗਨਾ ਨੇ ਕਿਹਾ, “ਜਦੋਂ ਕੰਮ ਕਰਾਂਗੇ ਉਦੋਂ ਦੇਖਾਂਗੇ, ਜਿਸ ‘ਤੇ ਰਣਬੀਰ ਨੇ ਕਿਹਾ ਕਿ ਤੁਹਾਨੂੰ ਮੁੰਡੇ ਪਸੰਦ ਨਹੀਂ ਹਨ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment