ਨੇਹਾ ਕੱਕੜ ਨੇ ਬਿਨ੍ਹਾਂ ਮੇਕਅੱਪ ਦੇ ਸ਼ੇਅਰ ਕੀਤੀ ਵੀਡੀਓ, ਪਤੀ ਲਈ ਲਿਖਿਆ ਖਾਸ ਕੈਪਸ਼ਨ

TeamGlobalPunjab
2 Min Read

ਨਵੀਂ ਦਿੱਲੀ : ਮਸ਼ਹੂਰ ਗਾਇਕਾ ਨੇਹਾ ਕੱਕੜ ਆਪਣੇ ਲੁੱਕ ਅਤੇ ਬੇਬਾਕੀ ਦੇ ਲਈ ਚਰਚਾ ਵਿੱਚ ਰਹਿੰਦੀ ਹੈ। ਉਨ੍ਹਾਂ ਦੇ ਗਾਣੀਆਂ ਦੇ ਨਾਲ ਉਨ੍ਹਾਂ ਦੀ ਡਾਂਸ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਖੂਬ ਧਮਾਲ ਮਚਾਉਂਦੀਆਂ ਹਨ। ਇਨ੍ਹੀ ਦਿਨੀਂ ਸੋਸ਼ਲ ਮੀਡੀਆ ‘ਤੇ ਨੇਹਾ ਕੱਕੜ ਖੂਬ ਸੁਰਖੀਆਂ ਬਟੋਰ ਰਹੀ ਹਨ। ਉਨ੍ਹਾਂ ਦੇ ਪੰਜਾਬੀ ਗਾਣੇ ਸੋਸ਼ਲ ਮੀਡੀਆ ‘ਤੇ ਛਾਏ ਹੋਏ ਹਨ। ਕੁੱਝ ਦਿਨਾਂ ਪਹਿਲਾਂ ਹੀ ਨੇਹਾ ਕੱਕੜ ਆਪਣੇ ਫੈਨਜ਼ ਲਈ ਇੱਕ ਹੋਰ ਪੰਜਾਬੀ ਗਾਣਾ Khad Tainu Main Dassa ਲੈ ਕੇ ਆਈ ਹਨ। ਉਨ੍ਹਾਂ ਦਾ ਇਹ ਗਾਣਾ ਕਾਫ਼ੀ ਹਿੱਟ ਸਾਬਤ ਹੋਇਆ ਹੈ।

ਨੇਹਾ ਦੀ ਇੱਕ ਹੋਰ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਜਿਸ ’ਚ ਨੇਹਾ ਬਗੈਰ ਮੇਕਅੱਪ ਦੇ ਨਜ਼ਰ ਆ ਰਹੀ ਹੈ। ਬੈਕਗਰਾਊਂਡ ’ਚ ਰੋਹਨਪ੍ਰੀਤ ਸਿੰਘ ਉਸ ਲਈ ਗਾਣਾ ਗਾ ਰਹੇ ਹਨ। ਵੀਡੀਓ ਦੇ ਖਤਮ ਹੋਣ ਤੋਂ ਪਹਿਲਾਂ ਨੇਹਾ ਕਹਿੰਦੀ ਹੈ, ‘ਆਈ ਲਵ ਯੂ ਬੇਬੀ।’

ਨੇਹਾ ਕੱਕੜ ਨੇ ਇੰਸਟਾਗ੍ਰਾਮ ’ਤੇ  ਵੀਡੀਓ ਸਾਂਝੀ ਕਰਦਿਆਂ ਕੈਪਸ਼ਨ ’ਚ ਲਿਖਿਆ, ‘ਤੁਮ ਜੈਸੀ ਹੋ, ਤੁਮ ਸੁੰਦਰ ਹੋ, ਪਤੀ ਰੋਹਨਪ੍ਰੀਤ ਸਿੰਘ ਬੈਕਗਰਾਊਂਡ ’ਚ ਗਾਣਾ ਗਾ ਰਹੇ ਹਨ, ਜੋ ਆਰੀਜਨਲ ਗਾਣਾ ਗਾਇਆ ਤੇ ਲਿਖਿਆ ਟੋਨੀ ਕੱਕੜ ਭਰਾ ਨੇ ਹੈ।’

ਉਸ ’ਚ ਉਹ ਬਿਨਾਂ ਮੇਕਅੱਪ ਦੇ ਨਜ਼ਰ ਆ ਰਹੀ ਹੈ।  ਬੈਕਗਰਾਊਂਡ ’ਚ ਰੋਹਨਪ੍ਰੀਤ ਸਿੰਘ, ਟੋਨੀ ਕੱਕੜ ਦਾ ਗੀਤ ‘ਤੁਮ ਜੈਸੀ ਹੋ’ ਗਿਆ ਰਹੇ ਹਨ। ਗੀਤ ਸੁਣ ਕੇ ਨੇਹਾ ਖੁਸ਼ ਹੋ ਜਾਂਦੀ ਹੈ। ਇਸ ’ਤੇ ਨੇਹਾ ਕਹਿੰਦੀ ਹੈ, ‘ਆਈ ਲਵ ਯੂ, ਬੇਬੀ’। ਉਥੇ ਰੋਹਨਪ੍ਰੀਤ ਜਵਾਬ ਦਿੰਦੇ ਹਨ, ‘ਆਈ ਲਵ ਯੂ ਟੂ।’

Share This Article
Leave a Comment