ਸ਼ੋ੍ਰਮਣੀ ਅਕਾਲੀ ਦਲ ਵੱਲੋਂ ਦਿੱਲੀ ਗੁਰਦੁਆਰਾ ਕਮੇਟੀ ਚੋਣਾਂ ਲਈ 26 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ

TeamGlobalPunjab
3 Min Read

ਨਵੀਂ ਦਿੱਲੀ, 2 ਅਪ੍ਰੈਲ : ਸ਼ੋ੍ਰਮਣੀ ਅਕਾਲੀ ਦਲ ਨੇ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ 25 ਅਪ੍ਰੈਲ ਨੂੰ ਹੋਣ ਜਾ ਰਹੀਆਂ ਚੋਣਾਂ ਵਾਸਤੇ 26 ਸੀਟਾਂ ਲਈ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ।

ਅੱਜ ਇਥੇ ਅਕਾਲੀ ਦਲ ਦਫਤਰ ਵਿਚ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਦਿੱਲੀ ਮਾਮਲਿਆਂ ਦੇ ਇੰਚਾਰਜ ਐਮ ਪੀ ਬਲਵਿੰਦਰ ਸਿੰਘ ਭੂੰਦੜ ਨੇ ਤਖ਼ਤ ਪਟਨਾ ਸਾਹਿਬ ਦੇ ਪ੍ਰਧਾਨ ਅਤੇ ਦਿੱਲੀ ਇਕਾਈ ਦੇ ਸਰਪ੍ਰਸਤ ਜੱਥੇਦਾਰ ਅਵਤਾਰ ਸਿੰਘ ਹਿੱਤ, ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਤੇ ਜਨਰਲ ਸਕੱਤਰ ਤੇ ਪਾਰਟੀ ਦੀ ਦਿੱਲੀ ਇਕਾਈ ਦੇ ਪ੍ਰਧਾਨ  ਹਰਮੀਤ ਸਿੰਘ ਕਾਲਕਾ ਪਾਰਟੀ ਦੇ ਕੌਮੀ ਮੀਤ ਪ੍ਰਧਾਨ ਕੁਲਦੀਪ ਸਿੰਘ ਭੋਗਲ ਦੀ ਹਾਜ਼ਰੀ ਵਿਚ ਇਹ ਸੂਚੀ ਜਾਰੀ ਕੀਤੀ।

 ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਕਿ ਅਸੀਂ ਸਾਰਿਆਂ ਨੇ ਆਪਸੀ ਰਾਇ ਮਸ਼ਵਰਾ ਕਰ ਕੇ ਸਰਬਸੰਮਤੀ ਨਾਲ ਫੈਸਲਾ ਕੀਤਾ ਹੈ ਤੇ ਇਹ 26 ਉਮੀਦਵਾਰਾਂ ਦੇ ਨਾਂ ਜਾਰੀ ਕੀਤੇ ਹਨ ਤੇ ਬਾਕੀ ਰਹਿੰਦੀਆਂ ਸੀਟਾਂ ਲਈ ਵੀ ਜਲਦੀ ਹੀ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਰਹਿੰਦੀਆਂ ਸੀਟਾਂ ’ਤੇ ਅਸਲ ਵਿਚ ਪਾਰਟੀ ਦੀ ਟਿਕਟ ਲਈ ਦਾਅਵੇਦਾਰ ਜ਼ਿਆਦਾ ਹਨ ਤੇ ਪਾਰਟੀ ਜਾਇਜ਼ਾ ਲੈ ਕੇ ਉਮੀਦਵਾਰ ਤੈਅ ਕਰੇਗੀ।

- Advertisement -

ਇਸ ਮੌਕੇ ਸਿਰਸਾ ਨੇ ਦੱਸਿਆ ਕਿ ਸਾਰੇ ਉਮੀਦਵਾਰਾਂ ਨੂੰ ਹਦਾਇਤਾਂ ਦਿੱਤੀਆਂ ਹਨ ਕਿ ਇਹ ਧਾਰਮਿਕ ਚੋਣਾਂ ਹਨ, ਇਸ ਲਈ ਗੁਰੂ ਘਰ ਦੀ ਸੇਵਾ ਦੀ ਜਾਣਕਾਰੀ ਲੋਕਾਂ ਨੂੰ ਦਿਓ। ਜੇਹੜਾ ਕੋਈ ਚਿੱਕੜ ਉਛਾਲਦਾ ਹੈ, ਉਸ ਵੱਲ ਧਿਆਨ ਨਾ ਦਿਓ। ਆਪਣੇ ਕੰਮਾਂ ਦੀ ਜਾਣਕਾਰੀ ਦਿਓ, ਕਿਵੇਂ ਅਸੀਂ ਕੰਮ ਕੀਤੇ ਸਰਕਾਰਾਂ ਦੇ ਵਿਰੋਧ ਦੇ ਬਾਵਜੂਦ ਅਸੀਂ ਮਿਹਨਤ ਨਾਲ ਸਫਲਤਾ ਪ੍ਰਾਪਤ ਕੀਤੀ, ਇਸਦੀ ਜਾਣਕਾਰੀ ਸੰਗਤ ਨੂੰ ਦਿੱਤੀ ਜਾਵੇ।

ਉਹਨਾਂ ਕਿਹਾ ਕਿ ਸਾਡੇ ਏਜੰਡੇ ਵਿਚ  ਸਭ ਤੋਂ ਪਹਿਲਾਂ ਕਿਸ ਤਰੀਕੇ ਦਿੱਲੀ ਗੁਰਦੁਆਰਾ ਕਮੇਟੀ ਵਿਚੋਂ ਜੋ ਲੋਕ ਸਟੇਜਾਂ ਦੀ ਦੁਰਵਰਤੋਂ ਕਰਦੇ ਸੀ, ਉਸਦੇ ਨਾਲ ਕਮੇਟੀ ਦੇ ਅਕਸ ਨੂੰ ਸੱਟ ਵੱਜਦੀ ਸੀ,  ਉਹਨਾਂ ਨੁੰ ਹਟਾ ਦਿੱਤਾ ਗਿਆ ਤੇ ਹੁਣ ਕਮੇਟੀ ਦੀ ਸਟੇਜ ਤੋਂ ਗਲਤ ਗਤੀਵਿਧੀ ਨਹੀਂ ਹੋਣ ਦਿੱਤੀ ਗਈ। ਉਹਨਾਂ ਕਿਹਾ ਕਿ ਦੂਜੀ ਗੱਲ ਗੁਰੂ ਘਰਾਂ ਦੇ ਪ੍ਰਬੰਧ ਵਿਚ ਮੈਨੇਜਮੇਂਟ ਨੇ ਆਪਣੀ ਵਧੀਆ ਸਮਰਥਾ ਨਾਲ ਕੰਮ ਕੀਤਾ ਤੇ ਕੋਰੋਨਾ ਕਾਲ ਵਿਚ ਵੀ ਕੀਤੇ ਕੰਮਾਂ ਦੀ ਸਾਰੀ ਦੁਨੀਆਂ ਵਿਚ ਜੈ ਜੈ ਕਾਰ ਹੋਈ। ਉਹਨਾਂ ਕਿਹਾ ਕਿ ਕਮੇਟੀ ਨੇ ਕਿਸਾਨਾਂ ਦੇ ਮਾਮਲੇ ਵਿਚ ਦਿੱਲੀ ਦੀ ਸੰਗਤ ਦੀ ਸੋਚ ਅਨੁਸਾਰ ਕਿਸਾਨਾਂ ਦੀਆਂ ਜ਼ਮਾਨਤਾਂ ਕਰਵਾਈਆਂ ਤੇ ਉਹਨਾਂ ਲਈ ਲੰਗਰ ਤੇ ਹੋਰ ਸਹੂਲਤਾਂ ਦਿੱਤੀਆਂ ਗਈਆਂ।

ਉਹਨਾਂ ਕਿਹਾ ਕਿ ਸਾਡਾ ਬਾਲਟੀ ਦਾ ਚੋਣ ਨਿਸ਼ਾਨ ਸਰਕਾਰਾਂ ਨੇ ਖੋਹ ਲਿਆ ਪਰ ਸੰਗਤਾਂ ਦੀਆਂ ਅਰਦਾਸਾਂ ਸਦਕਾੇ ਸਰਕਾਰਾਂ ਦੇ ਮਨਸੂਬੇ ਫੇਲ ਹੋਏ ਤੇ ਬਾਲਟੀ ਨਿਸ਼ਾਨ ਪਾਰਟੀ ਨੂੰ ਅਲਾਟ ਹੋਇਆ ਤੇ ਜਿਹੜੇ ਲੋਕ ਮੀਰੀ ਪੀਰੀ ਦੇ ਸਿਧਾਂਤ ਦਾ ਵਿਰੋਧ ਕਰਦੇ ਸੀ, ਉਹਨਾਂ ਦਾ ਹਾਲ ਦੁਨੀਆਂ ਦੇ ਸਾਹਮਣੇ ਹੈ। ਉਹਨਾਂ ਕਿਹਾ ਕਿ ਸਾਰੇ ਉਮੀਦਵਾਰ ਸਿਰਫ ਤੇ ਸਿਰਫ ਪਾਜ਼ੀਟਿਵ ਏਜੰਡੇ ’ਤੇ ਕੰਮ ਕਰਨਗੇ ਤੇ ਕੋਈ ਵੀ ਅਜਿਹਾ ਕੰਮ ਨਹੀਂ ਕਰਨਗੇ ਜਿਸ ਨਾਲ ਕੌਮ ਦੇ ਅਕਸ ਨੂੰ ਸੱਟ ਵੱਜੇ।

- Advertisement -
Share this Article
Leave a comment