ਨਿਊਜ਼ ਡੈਸਕ: ਪੰਜਾਬੀ ਫਿਲਮ ਅਦਾਕਾਰ ਤੇ ਗਾਇਕ ਰਣਜੀਤ ਬਾਵਾ ਦੇ ਹਾਲ ਹੀ ‘ਚ ਕਈ ਗਾਣੇ ਰਿਲੀਜ਼ ਹੋ ਚੁੱਕੇ ਹਨ। ਜਿਵੇਂ ਕਿ ਫਿਕਰ ਨਾ ਕਰ ਅੰਮੀਏ, ਕਿੰਨੇ ਆਏ ਕਿੰਨੇ ਗਏ 2, ਰੋਣਾ ਹੀ ਸੀ ਤੇ ਹੁਣ ਅਦਾਕਾਰ ਵਲੋਂ 2 ਆਉਣ ਵਾਲਿਆਂ ਫ਼ਿਲਮਾਂ ਦਾ ਵੀ ਐਲਾਨ ਕੀਤਾ ਜਾ ਚੁੱਕਿਆ ਹੈ। ਜਿਸ ਵਿਚ ਲੈਂਬਰਗਿੰਨੀ ਫਿਲਮ ਦੀ ਸ਼ੂਟਿੰਗ ਬਹੁਤ ਹੀ ਜਲਦੀ ਸ਼ੁਰੂ ਹੋਣ ਵਾਲ਼ੀ ਹੈ।
ਇਸ ਫਿਲਮ ਨੂੰ ਇਸ਼ਾਨ ਚੋਪੜਾ ਵੱਲੋਂ ਲਿਖਿਆ ਤੇ ਡਾਇਰੈਕਟ ਕੀਤਾ ਜਾ ਰਿਹਾ ਹੈ। ਰਣਜੀਤ ਬਾਵਾ ਨੇ ਫਿਲਮ ਦੇ ਪੋਸਟਰ ਨੂੰ ਰਿਲੀਜ਼ ਕਰਦੇ ਹੋਏ ਲਿਖਿਆ, ‘ਪੈਣਗੇ ਸਿਆਪੇ ਲੈਂਬਰ ਸਾਂਭੂਗਾ ਆਪੇ।’
View this post on Instagram
ਉੱਥੇ ਹੀ ਦੂਜੀ ਫਿਲਮ ‘ਅਕਲ ਦੇ ਅੰਨ੍ਹੇ’ ਨੂੰ ਰਣਜੀਤ ਆਪ ਹੀ ਡਾਇਰੈਕਟ ਕਰ ਰਹੇ ਨੇ ਹਨ। ਇਸ ਦੀ ਸਟੋਰੀ ਤੇ ਸਕ੍ਰੀਨਪਲੇਅ ਟੋਰੀ ਮੌਦਗਿੱਲ ਤੇ ਰਣਜੀਤ ਬਲ ਵੱਲੋਂ ਲਿਖਿਆ ਗਿਆ ਹੈ। ਇਸ ਦੇ ਨਾਲ ਹੀ ਰਣਜੀਤ ਦੀ ਫਿਲਮ ‘ਖਾਓ ਪੀਓ ਐਸ਼ ਕਰੋ’ ਇਸੇ ਸਾਲ ਸਤੰਬਰ ਮਹੀਨੇ ਰਿਲੀਜ਼ ਹੋਣ ਵਾਲੀ ਹੈ। ਜਿਸ ‘ਚ ਤਰਸੇਮ ਜੱਸੜ ਨਾਲ ਰਣਜੀਤ ਬਾਵਾ ਸਕਰੀਨ ਸ਼ੇਅਰ ਕਰਦੇ ਹੋਏ ਨਜ਼ਰ ਆਉਣਗੇ ਤੇ ਇਨ੍ਹਾਂ ਸਾਰੀਆਂ ਫ਼ਿਲਮਾਂ ਲਈ ਦਰਸ਼ਕ ਬਹੁਤ ਉਤਸ਼ਾਹਿਤ ਹਨ ਤੇ ਰਿਲੀਜ਼ਿੰਗ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ।