ਵਾਸ਼ਿੰਗਟਨ: ਵਾਲ ਸਟਰੀਟ ਜਰਨਲ ਨੇ ਆਪਣੀ ਇਕ ਰਿਪੋਰਟ ‘ਚ ਦਾਅਵਾ ਕੀਤਾ ਹੈ ਕਿ ਨਵੰਬਰ 2019 ‘ਚ ਚੀਨ ਵੱਲੋਂ ਕੋਰੋਨਾ ਵਾਇਰਸ ਦੀ ਲਾਗ ਦੇ ਪਹਿਲੇ ਕੇਸ ਦੀ ਪੁਸ਼ਟੀ ਕੀਤੇ ਜਾਣ ਤੋਂ ਇਕ ਮਹੀਨਾ ਪਹਿਲਾਂ ਵੁਹਾਨ ਸਥਿਤ ਇੰਸਟੀਚਿਊਟ ਆਫ਼ ਵੀਰੋਲੋਜੀ ਦੇ ਤਿੰਨ ਖੋਜਾਰਥੀਆਂ ਨੇ ਬਿਮਾਰ ਹੋਣ ਮਗਰੋਂ ਇਲਾਜ ਲਈ ਮਦਦ ਮੰਗੀ ਸੀ। ਇਸ ਖੁਫੀਆ ਰਿਪੋਰਟ ‘ਚ ਵੁਹਾਨ ਲੈਬ ਦੇ ਬਿਮਾਰ ਹੋਣ ਵਾਲੇ ਖੋਜਕਰਤਾਵਾਂ ਦੀ ਗਿਣਤੀ, ਬਿਮਾਰ ਹੋਣ ਦਾ ਸਮਾਂ ਤੇ ਹਸਪਤਾਲ ਜਾਣ ਨਾਲ ਸਬੰਧਤ ਵਿਸਥਾਰਤ ਜਾਣਕਾਰੀ ਦਿੱਤੀ ਗਈ ਹੈ।
ਅਮਰੀਕਾ ਦੁਆਰਾ ਜਾਰੀ ਕੀਤੀ ਗਈ ਇਸ ਖੁਫੀਆ ਰਿਪੋਰਟ ਤੋਂ ਬਾਅਦ, ਇਹ ਉਮੀਦ ਕੀਤੀ ਜਾ ਰਹੀ ਹੈ ਕਿ ਇਹ ਖੁਫੀਆ ਜਾਣਕਾਰੀ ਉਸ ਦਾਅਵੇ ਦੀ ਜਾਂਚ ਲਈ ਮਜਬੂਰ ਕਰੇਗੀ ਜਿਸਨੇ ਵੁਹਾਨ ਲੈਬ ਤੋਂ ਕੋਰੋਨਾ ਵਾਇਰਸ ਦੀ ਭਵਿੱਖਬਾਣੀ ਕੀਤੀ ਹੈ।
ਅਮਰੀਕਾ ਦੀ ਖੁਫੀਆ ਰਿਪੋਰਟ ਇਕ ਅਜਿਹੇ ਸਮੇਂ ਆਈ ਹੈ ਜਦੋ ਆਲਮੀ ਸਿਹਤ ਸੰਸਥਾ ਦੀ ਫੈਸਲੇ ਲੈਣ ਵਾਲੀ ਸਿਖਰਲੀ ਕਮੇਟੀ ਦੀ ਕੋਵਿਡ-19 ਦੀ ਉਤਪਤੀ ਦੀ ਜਾਂਚ ਦੇ ਅਗਲੇ ਗੇੜ ਲਈ ਭਲਕੇ ਮੀਟਿੰਗ ਹੋਣੀ ਹੈ।