ਨਵੀਂ ਦਿੱਲੀ: ਸੁਪਰੀਮ ਕੋਰਟ ਦੇ ਸੂਤਰਾਂ ਨੇ ਬੁੱਧਵਾਰ ਨੂੰ ਕਿਹਾ ਕਿ ਸੁਪਰੀਮ ਕੋਰਟ ਦੇ ਜੱਜ ਜਸਟਿਸ ਡੀ ਵਾਈ ਚੰਦਰਚੂੜ ਦੀ ਕੋਵਿਡ 19 ਰਿਪੋਰਟ ਪਾਜ਼ੀਟਿਵ ਆਈ ਹੈ।
ਜਸਟਿਸ ਚੰਦਰਚੂੜ ਦੇ ਕੋਰਟ ਮਾਸਟਰ ਅਤੇ ਹੋਰ ਕਾਨੂੰਨੀ ਸਟਾਫ ਵਿੱਚੋਂ ਕੁੱਝ ਕੋਰੋਨਾ ਪਾਜ਼ੀਟਿਵ ਹਨ। ਸ਼ੱਕ ਹੈ ਕਿ ਉਨ੍ਹਾਂ ਦੇ ਜ਼ਰੀਏ ਜਸਟਿਸ ਚੰਦਰਚੂੜ ਵੀ ਵਾਇਰਸ ਦਾ ਸ਼ਿਕਾਰ ਹੋਏ ਹਨ। ਇਸ ਦੌਰਾਨ ਅਦਾਲਤ ਨੇ ਇੱਕ ਨੋਟਿਸ ਜਾਰੀ ਕੀਤਾ ਹੈ ਜਿਸ ਮੁਤਾਬਕ ਕੋਵਿਡ- 19 ਮਹਾਮਾਰੀ ਦੌਰਾਨ ਜ਼ਰੂਰੀ ਸਾਮਾਨ ਅਤੇ ਸੇਵਾਵਾਂ ਦੀ ਵੰਡ ਯਕੀਨੀ ਬਣਾਉਣ ਸਬੰਧੀ ਕੇਸ ਵਿੱਚ ਜਸਟਿਸ ਚੰਦਰਚੂੜ ਦੀ ਅਗਵਾਈ ਵਾਲੇ ਤਿੰਨ ਜੱਜਾਂ ਵਾਲੇ ਬੈਂਚ ਵੱਲੋਂ ਕੀਤੀ ਜਾਣ ਵਾਲੀ ਸੁਣਵਾਈ ਹਾਲ ਦੀ ਘੜੀ ਟਾਲ ਦਿੱਤੀ ਗਈ ਹੈ।
ਅਦਾਲਤ ਦੇ ਸੂਤਰਾਂ ਨੇ ਕਿਹਾ ਕਿ ਜਸਟਿਸ ਚੰਦਰਚੂੜ ਜੋ ਸੁਓ ਮੋਟੂ ਕੇਸ ਵਿੱਚ ਬੈਂਚ ਦੇ ਮੁੱਖੀ ਹਨ ਉਹ ਬੀਮਾਰ ਹੈ ਅਤੇ ਹਲਕਾ ਬੁਖਾਰ ਹੈ। ਸਿਹਤ ’ਚ ਸੁਧਾਰ ਹੋ ਰਿਹਾ ਹੈ। ਜਸਟਿਸ ਚੰਦਰਚੂੜ ਨੇ ਵੈਕਸੀਨ ਦੀ ਇੱਕ ਖੁਰਾਕ ਵੀ ਲੈ ਰੱਖੀ ਹੈ। ਜਸਟਿਸ ਚੰਦਰਚੂੜ ਫਿਲਹਾਲ ਘਰ ‘ਤੇ ਹੀ ਇਕਾਂਤਵਾਸ ਹਨ।