ਵਾਸ਼ਿੰਗਟਨ :- ਭਾਰਤੀ ਮੂਲ ਦੇ ਅਮਰੀਕੀ ਡਾਕਟਰਾਂ ਦੇ ਇਕ ਸਮੂਹ ਨੇ ਕੋਰੋਨਾ ਮਰੀਜ਼ਾਂ ਲਈ ਮੁਫ਼ਤ ਟੈਲੀਮੈਡੀਸਨ ਹੈਲਪਲਾਈਨ ਸ਼ੁਰੂ ਕੀਤੀ ਹੈ। ਇਨ੍ਹਾਂ ‘ਚੋਂ ਡਾਕਟਰਾਂ ਜ਼ਿਆਦਾਤਰ ਡਾਕਟਰ ਬਿਹਾਰ ਤੇ ਝਾਰਖੰਡ ਦੇ ਹਨ।
ਇਸ ਸਮੂਹ ਦੀ ਅਗਵਾਈ ਡਾ. ਅਵਿਨਾਸ਼ ਗੁਪਤਾ ਤੇ ਭਾਰਤੀ ਮੂਲ ਦੇ ਕੁਝ ਅਮਰੀਕੀ ਡਾਕਟਰ ਕਰ ਰਹੇ ਹਨ। ਡਾ. ਗੁਪਤਾ ਬਿਹਾਰ ਐਂਡ ਝਾਰਖੰਡ ਐਸੋਸੀਏਸ਼ਨ ਆਫ ਨਾਰਥ ਅਮਰੀਕਾ ਦੇ ਪ੍ਰਧਾਨ ਹਨ।
ਦੱਸ ਦਈਏ ਡਾਕਟਰਾਂ ਦਾ ਇਹ ਸਮੂਹ ਕੋਰੋਨਾ ਮਰੀਜ਼ਾਂ ਨੂੰ ਮੁਫ਼ਤ ਮੈਡੀਕਲ ਸਲਾਹ ਦੇਣ ਲਈ ਇੰਟਰਨੈੱਟ ਤੇ ਐਪ ਦੀ ਵਰਤੋਂ ਕਰ ਰਿਹਾ ਹੈ। ਸਮੂਹ ਨਾਲ ਜੁੜੇ ਇਕ ਡਾਕਟਰ ਆਲੋਕ ਕੁਮਾਰ ਨੇ ਦੱਸਿਆ ਕਿ ਇਹ ਸਾਡੀਆਂ ਕੋਸ਼ਿਸ਼ਾਂ ਦਾ ਇਕ ਹਿੱਸਾ ਹੈ ਕਿ ਘਰੋਂ ਅਸੀਂ ਆਪਣੇ ਲੋਕਾਂ ਦੀ ਕਿਸ ਤਰ੍ਹਾਂ ਮਦਦ ਕਰ ਸਕਦੇ ਹਾਂ। ਸ਼ੁਰੂਆਤੀ ਕੁਝ ਦਿਨਾਂ ‘ਚ ਹੀ ਲਗਪਗ ਇਕ ਦਰਜਨ ਡਾਕਟਰਾਂ ਨੇ ਕੋਰੋਨਾ ਦੇ ਬਹੁਤ ਸਾਰੇ ਮਰੀਜ਼ਾਂ ਨੂੰ ਸਿਹਤ ਸਬੰਧੀ ਸਲਾਹ ਦਿੱਤੀ।
ਇਸਤੋਂ ਇਲਾਵਾ ਡਾਕਟਰਾਂ ਨੇ ਮਹਿਸੂਸ ਕੀਤਾ ਕਿ ਲੋਕਾਂ ‘ਚ ਕੋਰੋਨਾ ਸਬੰਧੀ ਜਾਣਕਾਰੀ ਦੀ ਕਮੀ ਇਕ ਵੱਡੀ ਸਮੱਸਿਆ ਹੈ। ਇਕ-ਇਕ ਕਰ ਕੇ ਮਰੀਜ਼ਾਂ ਨੂੰ ਸਲਾਹ ਦੇਣ ਨਾਲ ਹੀ ਬੀਜੇਏਐੱਨਏ ਦੇ ਡਾਕਟਰ ਕੋਰੋਨਾ ਦੇ ਵੱਖ-ਵੱਖ ਪਹਿਲੂਆਂ ਦੀ ਜਾਣਕਾਰੀ ਦੇਣ ਲਈ ਸਮੂਹਕ ਸੈਸ਼ਨ ਵੀ ਕਰਵਾ ਰਹੇ ਹਨ।