ਕਰਨਾਲ :- ਹਰਿਆਣਾ ‘ਚ ਕਣਕ ਵੇਚਣ ਆ ਰਹੇ ਕਿਸਾਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੰਡੀ ਦੇ ਕਿਸਾਨਾਂ ਤੇ ਆੜ੍ਹਤੀਆਂ ਨੇ ਦੱਸਿਆ ਕਿ ਕਣਕ ਦੀ ਲਿਫਟਿੰਗ ਨਾ ਹੋਣ ਕਰਕੇ ਵੱਡੀ ਸਮੱਸਿਆ ਆ ਰਹੀ ਹੈ।
ਦੱਸ ਦਈਏ ਪੂਰੇ ਹਰਿਆਣਾ ‘ਚ ਕਣਕ ਦੀ ਚੁਕਾਈ ਨਾ ਹੋਣ ਤੇ ਮੰਡੀ ‘ਚ ਕਣਕ ਦੀ ਆਮਦ ਜ਼ਿਆਦਾ ਹੋਣ ਕਰਕੇ ਸਰਕਾਰ ਨੇ ਮੰਡੀ ‘ਚ 2 ਦਿਨਾਂ ਲਈ ਕਣਕ ਦੀ ਖਰੀਦ ਬੰਦ ਕਰ ਦਿੱਤੀ ਹੈ। ਯਾਨੀ ਕੋਈ ਗੇਟ ਪਾਸ 2 ਦਿਨਾਂ ਲਈ ਮੰਡੀ ਵਿਚ ਉਪਲਬਧ ਨਹੀਂ ਹੋਵੇਗਾ ਅਤੇ ਨਾ ਹੀ ਕਣਕ ਦੀ ਖਰੀਦ ਕੀਤੀ ਜਾਏਗੀ।
ਪਹਿਲਾਂ ਖਰੀਦੀ ਗਈ ਕਣਕ ਨੂੰ ਚੁੱਕ ਲਿਆ ਜਾਵੇਗਾ ਫੇਰ ਹੀ ਅੱਗੇ ਕਣਕ ਦੀ ਖਰੀਦ ਹੋਏਗੀ। ਦਰਅਸਲ, ਕਣਕ ਦੀ ਖਰੀਦ ਤੋਂ ਬਾਅਦ, ਇਸ ਨੂੰ ਤੋਲਿਆ ਜਾਂਦਾ ਹੈ ਅਤੇ ਫਿਰ ਚੁੱਕਿਆ ਜਾਂਦਾ ਹੈ।