ਕਾਬੁਲ: ਅਫਗਾਨਿਸਤਾਨ ਨੂੰ ਲੈ ਕੇ ਚੱਲ ਰਹੀ ਸ਼ਾਂਤੀ ਦੀ ਗੱਲਬਾਤ ਨੂੰ ਵੱਡਾ ਝਟਕਾ ਲੱਗਾ ਹੈ। 24 ਅਪ੍ਰੈਲ ਨੂੰ ਤੁਰਕੀ ‘ਚ ਅਫਗਾਨਿਸਤਾਨ ਤੇ ਤਾਲਿਬਾਨ ਵਿਚਾਲੇ ਹੋਣ ਵਾਲੀ ਗੱਲਬਾਤ ਤੋਂ ਪਹਿਲਾਂ ਤਾਲਿਬਾਨ ਨੇ ਐਲਾਨ ਕੀਤੀ ਹੈ ਕਿ ਤਾਲਿਬਾਨ ਅਫਗਾਨਿਸਤਾਨ ਸਰਕਾਰ ਨਾਲ ਕੋਈ ਗੱਲਬਾਤ ਨਹੀਂ ਕਰੇਗਾ ਜਦ ਤਕ ਅਮਰੀਕੀ ਸੈਨਾ ਪੂਰੀ ਤਰ੍ਹਾਂ ਅਫਗਾਨਿਸਤਾਨ ਤੋਂ ਵਾਪਸ ਨਹੀਂ ਮੁੜ ਜਾਂਦੀ।
ਦੱਸ ਦਈਏ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਸੀ ਕਿ ਅਮਰੀਕਾ 9/11 ਹਮਲੇ ਦੀ 20ਵੀਂ ਵਰ੍ਹੇਗੰਢ ਤੱਕ ਅਫਗਾਨਿਸਤਾਨ ਤੋਂ ਆਪਣੀ ਫੌਜ ਨੂੰ ਪੂਰੀ ਤਰ੍ਹਾਂ ਵਾਪਸ ਬੁਲਾ ਲਵੇਗਾ, ਪਰ ਹੁਣ ਤਾਲਿਬਾਨ ਨੇ ਐਲਾਨ ਕੀਤਾ ਹੈ ਕਿ ਜਦੋਂ ਤੱਕ ਅਮਰੀਕੀ ਫੌਜ ਪੂਰੀ ਤਰ੍ਹਾਂ ਅਫਗਾਨਿਸਤਾਨ ਤੋਂ ਵਾਪਸ ਨਹੀਂ ਮੁੜ ਜਾਂਦੀ ਉਦੋਂ ਤੱਕ ਅਫਗਾਨ ਸਰਕਾਰ ਨਾਲ ਗੱਲਬਾਤ ਨਹੀਂ ਕੀਤੀ ਜਾਏਗੀ।
ਇਸਤੋਂ ਇਲਾਵਾ ਤਾਲਿਬਾਨ ਰਮਜ਼ਾਨ ਦੇ ਬਹਾਨੇ ਤੁਰਕੀ ‘ਚ ਹੋਈ ਗੱਲਬਾਤ ਨੂੰ ਮੁਲਤਵੀ ਕਰਨ ਦੀ ਲਗਾਤਾਰ ਕੋਸ਼ਿਸ਼ ਕਰ ਰਿਹਾ ਹੈ ਤਾਂ ਜੋ ਯੂਐਸ ਦੀ ਪੁਰਾਣੀ ਸਮਾਂ ਸੀਮਾ 1 ਮਈ ਤੱਕ ਅਫਗਾਨਿਸਤਾਨ ਤੋਂ ਪੂਰੀ ਤਰ੍ਹਾਂ ਫੌਜ ਵਾਪਸ ਲੈਣ ਦੇ ਸਮੇਂ ਦੇ ਬੀਤਣ ਦੇ ਨਾਲ ਹੀ ਤਾਲਿਬਾਨ ਫਿਰ ਆਪਣੇ ਹਮਲੇ ਤੇਜ਼ ਕਰ ਦੇਵੇ।