ਵਾਸ਼ਿੰਗਟਨ :- ਮੁੰਬਈ ਬੰਬ ਕਾਂਡ ਦੇ ਸਾਜ਼ਿਸ਼ਕਰਤਾ ਤਹਵੁੱਰ ਰਾਣਾ ਦੀ ਭਾਰਤ ਨੂੰ ਹਵਾਲਗੀ ਦੇਣ ਦੀ ਅਮਰੀਕੀ ਸਰਕਾਰ ਨੇ ਅਦਾਲਤ ‘ਚ ਆਪਣੀ ਮਨਜ਼ੂਰੀ ਦੇ ਦਿੱਤੀ ਹੈ।
ਅਮਰੀਕਾ ਦੇ ਲਾਸ ਏਂਜਲਸ ਦੀ ਡਿਸਟ੍ਰਿਕਟ ਕੋਰਟ ਦੇ ਜੱਜ ਜੈਕਲੀਨ ਕੂਲਜਿਆਨ ਨੂੰ ਸਰਕਾਰ ਵੱਲੋਂ ਚਿਤਾਵਨੀ ਮਿਲੀ ਹੈ। ਇਸ ‘ਚ ਤਹਵੁੱਰ ਨੂੰ ਭਾਰਤ ਹਵਾਲੇ ਕਰਨ ਦੀ ਹਮਾਇਤ ਕੀਤੀ ਗਈ ਹੈ। ਅਮਰੀਕਾ ਦੇ ਅਟਾਰਨੀ ਜੌਨ ਲੂਲਜਿਆਨ ਨੇ ਕਿਹਾ ਕਿ ਤਹਵੁੱਰ ਦੀ ਹਵਾਲਗੀ ਭਾਰਤ ਤੇ ਅਮਰੀਕਾ ਵਿਚਾਲੇ ਹਵਾਲਗੀ ਸੰਧੀ ਤਹਿਤ ਕੀਤੀ ਜਾ ਰਹੀ ਹੈ।
ਇਸ ਸੰਧੀ ਤਹਿਤ ਹੀ ਭਾਰਤ ਦੀ ਸਰਕਾਰ ਨੇ ਤਹਵੁੱਰ ਰਾਣਾ ਦੀ ਹਵਾਲਗੀ ਦੀ ਮੰਗ ਕੀਤੀ ਹੈ। ਹਵਾਲਗੀ ਲਈ ਭਾਰਤ ਨੇ ਸਾਰੇ ਢੁੱਕਵੇਂ ਸਬੂਤ ਵੀ ਪੇਸ਼ ਕੀਤੇ ਹਨ।