ਵਰਲਡ ਡੈਸਕ :- ਕੈਨੇਡਾ ਦੇ ਸੂਬੇ ਓਂਟਾਰੀਓ ‘ਚ ਫੈਲ ਰਹੇ ਕੋਰੋਨਾ ਵਾਇਰਸ ਕਰਕੇ ਹਾਲਾਤ ਖ਼ਰਾਬ ਹੋ ਗਏ ਹਨ। ਮਹਾਮਾਰੀ ‘ਤੇ ਕਾਬੂ ਪਾਉਣ ਲਈ ਇੱਥੇ ਚਾਰ ਹਫ਼ਤੇ ਦਾ ਪੂਰੀ ਤਰ੍ਹਾਂ ਲਾਕਡਾਊਨ ਕਰ ਦਿੱਤਾ ਗਿਆ ਹੈ।
ਵਧਦੇ ਮਰੀਜ਼ਾਂ ਕਰਕੇ ਹੋਟਲ-ਰੈਸਟੋਰੈਂਟ ‘ਚ ਬੰਦ ਕਰ ਦਿੱਤੇ ਗਏ ਹਨ। ਸਿਰਫ਼ ਜ਼ਰੂਰੀ ਸਾਮਾਨ ਦੀਆਂ ਦੁਕਾਨਾਂ ਤੇ ਹੋਰ ਸਟੋਰ ਹੀ ਖੁੱਲ੍ਹ ਸਕਣਗੇ। ਇਨ੍ਹਾਂ ਸਟੋਰਾਂ ‘ਤੇ ਵੀ ਪੰਜਾਹ ਫ਼ੀਸਦੀ ਸਮਰੱਥਾ ਤੋਂ ਵੱਧ ਲੋਕ ਖ਼ਰੀਦਦਾਰੀ ਨਹੀਂ ਕਰ ਸਕਣਗੇ।
ਦਸ ਦਈਏ ਬ੍ਰਾਜ਼ੀਲ ‘ਚ ਕੋਰੋਨਾ ਬੇਕਾਬੂ ਹੋ ਗਿਆ ਹੈ। ਇੱਥੇ ਇਕ ਦਿਨ ‘ਚ 91 ਹਜ਼ਾਰ ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਏ ਹਨ। ਪਿਛਲੇ 24 ਘੰਟਿਆਂ ‘ਚ 3769 ਲੋਕਾਂ ਦੀ ਮੌਤ ਹੋ ਗਈ ਹੈ। ਫਰਾਂਸ ਤੇ ਤੁਰਕੀ ‘ਚ ਇਕ ਦਿਨ ‘ਚ 50 ਹਜ਼ਾਰ ਤੋਂ ਵੱਧ ਨਵੇਂ ਮਾਮਲੇ ਆਏ ਹਨ। ਫਰਾਂਸ ‘ਚ ਇਕ ਦਿਨ ‘ਚ 308 ਲੋਕਾਂ ਦੀ ਮੌਤ ਹੋਈ। ਤੀਜੀ ਲਹਿਰ ਸ਼ੁਰੂ ਹੋਣ ਤੋਂ ਬਾਅਦ ਇੱਥੇ ਤੀਜੇ ਲਾਕਡਾਊਨ ਦੀ ਤਿਆਰੀ ਹੋ ਰਹੀ ਹੈ। ।
ਇਸਤੋਂ ਇਲਾਵਾ ਕੋਰੋਨਾ ਵਾਇਰਸ ‘ਚ ਤੇਜ਼ੀ ਤੋਂ ਬਾਅਦ ਬਰਤਾਨੀਆ ਨੇ ਪਾਕਿਸਤਾਨ ਤੇ ਬੰਗਲਾਦੇਸ਼ ਨੂੰ ਰੈੱਡ ਲਿਸਟ ‘ਚ ਪਾ ਦਿੱਤਾ ਹੈ। ਇਨ੍ਹਾਂ ਦੋਵਾਂ ਹੀ ਦੇਸ਼ਾਂ ਤੋਂ ਨਾ ਤਾਂ ਹੁਣ ਯਾਤਰੀ ਆ ਸਕਣਗੇ ਤੇ ਨਾ ਹੀ ਇਨ੍ਹਾਂ ਥਾਵਾਂ ‘ਤੇ ਬਰਤਾਨੀਆ ਤੋਂ ਯਾਤਰੀ ਜਾ ਸਕਣਗੇ।