ਅਮਰੀਕਾ: ਅਜੀਬ ਫਰਮਾਨ ਜਾਰੀ, ਸਕੂਲਾਂ ਨੂੰ ਪੰਜਵੀਂ ਜਮਾਤ ਦੇ ਬੱਚਿਆਂ ਲਈ ਕਰਨਾ ਹੋਵੇਗਾ Condom ਦਾ ਪ੍ਰਬੰਧ

TeamGlobalPunjab
2 Min Read

ਅਮਰੀਕਾ ਦੇ ਸ਼ਿਕਾਗੋ  ‘ਚ ਅਜੀਬ ਫਰਮਾਨ ਜਾਰੀ ਕੀਤਾ ਗਿਆ ਹੈ। ਜਿਸਦੀ ਚਰਚਾ ਸੋਸ਼ਲ ਮੀਡੀਆ ‘ਤੇ ਖੂਬ ਹੋ ਰਹੀ ਹੈ।   ਦਸਦਈਏ ਕਿ ਸ਼ਿਕਾਗੋ ਪਬਲਿਕ ਸਕੂਲ ਸਿੱਖਿਆ ਬੋਰਡ ਨੇ ਇੱਕ ਨਵੀਂ ਨੀਤੀ ਬਣਾਈ ਹੈ। ਇਸ ਨੀਤੀ ਤਹਿਤ ਸਕੂਲਾਂ ਨੂੰ ਪੰਜਵੀਂ ਜਮਾਤ ਅਤੇ ਇਸ ਤੋਂ ਉਪਰ ਦੇ ਬੱਚਿਆਂ ਲਈ ਕੰਡੋਮ ਦਾ ਪ੍ਰਬੰਧ ਕਰਨ ਦੇ ਆਦੇਸ਼ ਦਿੱਤੇ ਗਏ ਹਨ ।

ਯਾਨੀ ਇਸ ਨਵੀਂ ਨੀਤੀ ਤਹਿਤ ਸਕੂਲ 10 ਸਾਲ ਤੱਕ ਦੇ ਬੱਚਿਆਂ ਲਈ ਕੰਡੋਮ ਦਾ ਪ੍ਰਬੰਧ ਕਰਨਗੇ । ਇਸਦੇ ਪਿੱਛੇ ਦਾ ਕਾਰਨ ਉਨ੍ਹਾਂ ਦਸਿਆ ਹੈ ਕਿ ਇਹ ਬੱਚਿਆਂ ਨੂੰ ਯੌਨ ਸੰਕ੍ਰਮਣ, ਐੱਚਆਈਵੀ ਇਨਫੈਕਸ਼ਨ ਅਤੇ ਅਣਚਾਹੇ ਗਰਭ ਅਵਸਥਾ ਤੋਂ ਬਚਣ ਵਿੱਚ ਸਹਾਇਤਾ ਕਰੇਗਾ। ਫਿਲਹਾਲ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਸ਼ਿਕਾਗੋ ਵਿੱਚ ਸਕੂਲ ਬੰਦ ਹਨ, ਜੋ ਅਗਲੇ ਮਹੀਨੇ ਖੁੱਲ੍ਹਣਗੇ। ਸਕੂਲ ਖੁੱਲ੍ਹਦਿਆਂ ਹੀ ਇਹ ਨਵੀਂ ਨੀਤੀ ਲਾਗੂ ਕੀਤੀ ਜਾਵੇਗੀ।

ਇਸ ਆਦੇਸ਼ ਤੋਂ ਬਾਅਦ ਲੋਕਾਂ ਦਾ ਗੁੱਸਾ ਵੀ ਦੇਖਣ ਨੂੰ ਮਿੱਲ ਰਿਹਾ ਹੈ। ਲੋਕ ਇਸ ਨਵੀਂ ਨੀਤੀ ‘ਤੇ ਸਵਾਲ ਚੁੱਕ ਰਹੇ ਹਨ। ਬੱਚਿਆਂ ਦੇ ਮਾਪੇ ਅਤੇ ਲੋਕ ਇਸ ਨੂੰ ਸ਼ਰਮਨਾਕ ਅਤੇ ਬਿਮਾਰ ਮਾਨਸਿਕਤਾ ਦੱਸ ਰਹੇ ਹਨ।

ਦੱਸ ਦਈਏ ਕਿ ਇੱਕ ਰਿਪੋਰਟ ਦੇ ਅਨੁਸਾਰ ਨਵੀਂ ਨੀਤੀ ਦਸੰਬਰ 2020 ਵਿੱਚ ਹੀ ਲਾਗੂ ਕੀਤੀ ਜਾਣੀ ਸੀ, ਪਰ ਕੋਰੋਨਾ ਮਹਾਂਮਾਰੀ ਦੇ ਕਾਰਨ ਸਕੂਲ ਬੰਦ ਹੋਣ ਕਾਰਨ ਇਸ ਨੂੰ ਲਾਗੂ ਨਹੀਂ ਕੀਤਾ ਜਾ ਸਕਿਆ । ਸ਼ਿਕਾਗੋ ਪਬਲਿਕ ਸਕੂਲ ਨੇ ਕਿਹਾ ਕਿ ਵਿਦਿਆਰਥੀਆਂ ਵਿਚਾਲੇ HIV ਸੰਕ੍ਰਮਣ ਅਤੇ ਅਣਚਾਹੇ ਗਰਭ ਅਵਸਥਾ ਸਮੇਤ ਯੌਨ ਸੰਚਾਰਿਤ ਬਿਮਾਰੀਆਂ ਦੇ ਫੈਲਣ ਨੂੰ ਘਟਾਉਣ ਲਈ ਜਾਰੀ ਕੋਸ਼ਿਸ਼ ਦੇ ਹਿੱਸੇ ਵਜੋਂ ਸ਼ਿਕਾਗੋ ਦੇ ਸਿਹਤ ਵਿਭਾਗ ਵੱਲੋਂ ਕੰਡੋਮ ਮੁਫਤ ਮੁਹੱਈਆ ਕਰਵਾਏ ਜਾਣਗੇ ।

- Advertisement -

Share this Article
Leave a comment