ਵਰਲਡ ਡੈਸਕ – ਇਕੂਟੇਰੀਅਲ ਗਿਨੀਆ ’ਚ ਫ਼ੌਜੀ ਅੱਡੇ ’ਚ ਹੋਏ ਧਮਾਕਿਆਂ ’ਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 98 ਹੋ ਗਈ ਹੈ। ਸਰਕਾਰ ਅਨੁਸਾਰ ਹਾਦਸਾ ਪੀੜਤਾਂ ਦੀਆਂ ਦਰਜਨਾਂ ਹੋਰ ਲਾਸ਼ਾਂ
ਦੱਸ ਦਈਏ ਹੋਏ ਧਮਾਕਿਆਂ ’ਚ 615 ਵਿਅਕਤੀ ਜ਼ਖ਼ਮੀ ਹੋ ਗਏ ਸਨ। ਇਨ੍ਹਾਂ ਚੋਂ 316 ਜਣਿਆਂ ਨੂੰ ਹਸਪਤਾਲ ਵਿੱਚੋਂ ਛੁੱਟੀ ਦੇ ਦਿੱਤੀ ਗਈ ਹੈ ਤੇ 299 ਜਣੇ ਵੱਖ ਵੱਖ ਹਸਪਤਾਲਾਂ ’ਚ ਦਾਖ਼ਲ ਹਨ। ਸੁਰੱਖਿਆ ਦਸਤਿਆਂ ਤੇ ਫਾਇਰ ਬ੍ਰਿਗੇਡ ਵੱਲੋਂ 60 ਤੋਂ ਵੱਧ ਵਿਅਕਤੀਆਂ ਨੂੰ ਬਚਾ ਲਿਆ ਗਿਆ ਸੀ। ਰਾਸ਼ਟਰਪਤੀ ਤਿਓਦੋਰੋ ਓਬਿਆਂਗ ਨਗੁਮਾ ਨੇ ਕਿਹਾ ਕਿ ਸਰਕਾਰ ਜਲਦੀ ਐਮਰਜੈਂਸੀ ਮੀਟਿੰਗ ਕਰੇਗੀ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।