ਚੌਥੇ ਬਜਟ ‘ਚ ਵੀ ਕੁਝ ਨਵਾਂ ਹੋਣ ਦੀ ਉਮੀਦ, ਪੈਂਸ਼ਨਰਾਂ ਤੇ ਵੇਤਨ ਭੱਤਿਆਂ ਨਾਲ ਹੋਵੇਗਾ ਸਬੰਧਿਤ

TeamGlobalPunjab
1 Min Read

 ਸ਼ਿਮਲਾ:ਹਿਮਾਚਲ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਅੱਜ ਵਿਧਾਨ ਸਭਾ ‘ਚ ਆਪਣੇ ਕਾਰਜਕਾਲ ਦਾ ਚੌਥਾ ਬਜਟ ਪੇਸ਼ ਕਰਨਗੇ। ਕੋਰੋਨਾ ਕਾਲ ‘ਚ ਮੁੱਖ ਮੰਤਰੀ ਲਈ ਇਹ ਬਜਟ ਚੁਣੌਤੀ ਪੂਰਵਕ ਹੋਵੇਗਾ ਤੇ ਇਸ ਵਾਰ ਦਾ ਬਜਟ ਸਿਹਤ, ਸਿੱਖਿਆ, ਲੋਕ ਨਿਰਮਾਣ, ਖੇਤੀ, ਕਰਮਚਾਰੀਆਂ, ਪੈਂਸ਼ਨਰਾਂ ਤੇ ਵੇਤਨ ਭੱਤਿਆਂ ਨਾਲ ਸਬੰਧਿਤ ਹੋਵੇਗਾ।

ਇਸਤੋਂ ਇਲਾਵਾ ਸਰਕਾਰ ਕੌਂਟਰੈਕਟ ਦਾ ਕਾਰਜਕਾਲ ਤਿੰਨ ਸਾਲ ਤੋਂ ਘਟਾ ਕੇ ਦੋ ਸਾਲ ਕਰ ਸਕਦੀ ਹੈ। ਦਿਹਾੜੀਦਾਰਾਂ, ਆਂਗਣਵਾੜੀ ਵਰਕਰਾਂ ਦਾ ਧਿਆਨ ਰੱਖਿਆ ਜਾਵੇਗਾ। ਸੈਰ ਸਪਾਟਾ ਕਾਰੋਬਾਰ ਨੂੰ ਮੁੜ ਚੰਗਾ ਕਰਨ ਲਈ ਕਈ ਯੋਜਨਾਵਾਂ ਬਜਟ ਦਾ ਹਿੱਸਾ ਹੋ ਸਕਦੀਆਂ ਹਨ। ਮੁੱਖ ਮੰਤਰੀ ਵੱਲੋਂ ਪਹਿਲਾਂ ਪੇਸ਼ ਕੀਤੇ ਤਿੰਨ ਬਜਟ ‘ਚ ਨਵੀਆਂ ਯੋਜਨਾਵਾਂ ਦਾ ਐਲਾਨ ਕੀਤਾ ਗਿਆ ਸੀ। ਹੁਣ ਚੌਥੇ ਬਜਟ ‘ਚ ਵੀ ਕੁਝ ਨਵਾਂ ਹੋਣ ਦੀ ਉਮੀਦ ਹੈ।

Share this Article
Leave a comment