ਭਾਰੀ ਮੀਂਹ ਦੀ ਚਿਤਾਵਨੀ ਜਾਰੀ, ਹਾਲਾਤ ਬਣ ਸਕਦੇ ਹਨ ਨਾਜ਼ੁਕ? ਸਕੂਲਾਂ ਕਾਲਜਾਂ ਵਿੱਚ ਵੀ ਛੁੱਟੀ ਦਾ ਐਲਾਨ

TeamGlobalPunjab
2 Min Read

ਮੁੰਬਈ : ਇਸ ਵਾਰ ਪੈ ਰਹੀਆਂ ਭਾਰੀ ਬਾਰਿਸ਼ਾਂ ਨੇ ਲੋਕਾਂ ਦੇ ਨੱਕ ‘ਚ ਦਮ ਕਰ ਦਿੱਤਾ ਹੈ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਜਿੱਥੇ ਬੀਤੇ ਦਿਨੀਂ ਪੰਜਾਬ ਸਮੇਤ ਦੂਜੇ ਸੂਬਿਆਂ ‘ਚ ਵੀ ਹੜ੍ਹ ਆਏ ਉੱਥੇ ਇਕ ਵਾਰ ਫਿਰ ਮੌਸਮ ਵਿਭਾਗ ਨੇ ਚਿਤਾਵਨੀ ਜਾਰੀ ਕਰ ਦਿੱਤੀ ਹੈ। ਪਰ ਫਰਕ ਸਿਰਫ ਇੰਨਾ ਹੈ ਕਿ ਇਸ ਵਾਰ ਇਹ ਹਾਈ ਅਲਰਟ ਪੰਜਾਬ ਅੰਦਰ ਨਹੀਂ ਬਲਕਿ ਮੁੰਬਈ ਅੰਦਰ ਅਤੇ ਰਾਏਗੜ੍ਹ ਅੰਦਰ ਹੋਇਆ ਹੈ। ਹਾਈ ਅਲਰਟ ਦੇ ਜਾਰੀ ਹੋਣ ਤੋਂ ਬਾਅਦ ਦੋਨਾਂ ਸ਼ਹਿਰਾਂ ਅੰਦਰ ਸਕੂਲਾਂ ਕਾਲਜਾਂ ਅੰਦਰ ਵੀ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ।

- Advertisement -

ਇਸ ਸਬੰਧੀ ਮਹਾਂਰਾਸ਼ਟਰ ਦੇ ਸਿੱਖਿਆ ਮੰਤਰੀ ਆਸ਼ੀਸ਼ ਸ਼ੇਲਾਰ ਨੇ ਵੀ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਭਾਰੀ ਮੀਂਹ ਦਾ ਅਲਰਟ ਜਾਰੀ ਹੋਣ ਤੋਂ ਬਾਅਦ ਸਕੂਲਾਂ ਅੰਦਰ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਮੌਸਮ ਵਿਭਾਗ ਦੇ ਡਿਪਟੀ ਡਾਇਰੈਕਟਰ ਕੇ ਐਸ ਹੋਸਿਲਕਰ ਨੇ ਦੱਸਿਆ ਕਿ ਬੁੱਧਵਾਰ ਰਾਤ ਤੋਂ ਮੁੰਬਈ ਅਤੇ ਉਸ ਦੇ ਨੇੜੇ ਤੇੜੇ ਦੇ ਇਲਾਕਿਆਂ ‘ਚ ਭਾਰੀ ਬਾਰਿਸ਼ ਹੋ ਰਹੀ ਹੈ। ਇੱਥੇ ਹੀ ਬੱਸ ਨਹੀਂ ਕੇਵਲ ਵਸੋਰਵਾ ਅੰਦਰ ਤਿੰਨ ਘੰਟੇ ‘ਚ 50 ਮਿਲੀਮੀਟਰ ਬਾਰਿਸ਼ ਹੋਈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਮੱਧ ਪ੍ਰਦੇਸ ‘ਚ ਬਾਰਿਸ਼ ਨੇ ਇਸ ਵਾਰ ਨਵਾਂ ਰਿਕਾਰਡ ਕਾਇਮ ਕਰ ਦਿੱਤਾ ਹੈ। ਰਾਜਧਾਨੀ ਭੋਪਾਲ ‘ਚ 39 ਸਾਲਾਂ ਅੰਦਰ ਸਭ ਤੋਂ ਜਿਆਦਾ ਬਾਰਿਸ਼ ਦਰਜ਼ ਕੀਤੀ ਗਈ ਹੈ। ਜੇਕਰ ਬੁੱਧਵਾਰ ਸ਼ਾਮ ਦੀ ਗੱਲ ਕਰੀਏ ਤਾਂ ਉਦੋਂ ਤੱਕ ਇੱਥੇ 1694 ਮਿਮੀ ਬਾਰਿਸ਼ ਨੋਟ ਕੀਤੀ ਜਾ ਚੁਕੀ ਹੈ।

 

Share this Article
Leave a comment