ਫ਼ਰੀਦਕੋਟ: ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਗੁਰਲਾਲ ਸਿੰਘ ਭਲਵਾਨ ਦਾ ਬੀਤੇ ਦਿਨੀਂ ਕਤਲ ਕਰ ਦਿੱਤਾ ਗਿਆ ਸੀ। ਜਿਸ ਦੀ ਜ਼ਿੰਮੇਵਾਰੀ ਹੁਣ ਸੋਸ਼ਲ ਮੀਡੀਆ ‘ਤੇ ਲਾਰੈਂਸ ਬਿਸ਼ਨੋਈ ਨੇ ਲਈ ਹੈ। ਲਾਰੈਂਸ ਬਿਸ਼ਨੋਈ ਨੇ ਆਪਣੀ ਪੋਸਟ ਵਿਚ ਲਿਖਿਆ ਕਿ “ਫ਼ਰੀਦਕੋਟ ‘ਚ ਗੁਰਲਾਲ ਭਲਵਾਨ ਦੀ ਹੱਤਿਆ ਕੀਤੀ ਗਈ, ਉਸ ਦੀ ਜ਼ਿੰਮੇਵਾਰੀ ਬਿਸ਼ਨੋਈ ਅਤੇ ਗੋਲਡੀ ਬਰਾੜ ਲੈਂਦੇ ਹਨ। ਇਸ ਪੋਸਟ ਵਿਚ ਇਹ ਵੀ ਕਿਹਾ ਗਿਆ ਕਿ ਪੁਲੀਸ ਕਿਸੇ ਬੇਕਸੂਰ ਨੂੰ ਨਾ ਤੰਗ ਕਰੇ ਇਸ ਲਈ ਜੋ ਸੱਚ ਹੈ ਉਹ ਸਾਹਮਣੇ ਲਿਆ ਰਹੇ ਹਾਂ, ਅਸੀਂ ਫੇਸਬੁੱਕ ‘ਤੇ ਪਾ ਕੇ ਕੁਝ ਸਾਬਤ ਨਹੀਂ ਕਰਨਾ ਚਾਹੁੰਦੇ। ਭਲਵਾਨ ਗੁਰਲਾਲ ਨੂੰ ਕਈ ਵਾਰ ਸਮਝਾਇਆ ਸੀ ਕਿ ਉਹ ਆਪਣੇ ਤਕ ਸੀਮਤ ਰਹੇ ਪਰ ਉਹ ਨਹੀਂ ਮੰਨਿਆ।”
ਵੀਰਵਾਰ ਸ਼ਾਮ ਨੂੰ ਫ਼ਰੀਦਕੋਟ ਦੇ ਵੀਆਈਪੀ ਰੋਡ ‘ਤੇ ਗੁਰਲਾਲ ਸਿੰਘ ਭਲਵਾਨ ਦਾ 2 ਅਣਪਛਾਤਿਆਂ ਵਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਜਿਸ ਦੀ ਸੀਸੀਟੀਵੀ ਫੁਟੇਜ਼ ਵੀ ਸਾਹਮਣੇ ਆਈ ਸੀ। ਜਿਸ ਸਮੇਂ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਗੁਰਲਾਲ ਆਪਣੇ ਦੋਸਤ ਦੀ ਦੁਕਾਨ ਚੋਂ ਬਾਹਰ ਆ ਕੇ ਆਪਣੀ ਗੱਡੀ ਚ ਬੈਠਣ ਲੱਗਾ ਸੀ। ਪੁਲੀਸ ਨੂੰ ਮੌਕੇ ‘ਤੇ 12 ਤੋਂ 13 ਖਾਲੀ ਕਾਰਤੂਸ ਵੀ ਮਿਲੇ ਹਨ ਜਿਨ੍ਹਾਂ ਤੋਂ ਪਤਾ ਚਲਦਾ ਹੈ ਕਿ ਤਕਰੀਬਨ 12 ਰਾਊਂਡ ਫਾਇਰਿੰਗ ਹੋਈ ਹੈ।