PM ਮੋਦੀ ਨੇ ਹਿਮਾਚਲ ਤੋਂ ਚੌਥੀ ਵੰਦੇ ਭਾਰਤ ਐਕਸਪ੍ਰੈਸ ਨੂੰ ਦਿੱਤੀ ਹਰੀ ਝੰਡੀ

Rajneet Kaur
3 Min Read

ਨਿਊਜ਼ ਡੈਸਕ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਿਮਾਚਲ ਪ੍ਰਦੇਸ਼ ਦੇ ਊਨਾ ਰੇਲਵੇ ਸਟੇਸ਼ਨ ਤੋਂ ਚੌਥੀ ਵੰਦੇ ਭਾਰਤ ਐਕਸਪ੍ਰੈਸ ਰੇਲਗੱਡੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਹ ਟਰੇਨ ਹਿਮਾਚਲ ਪ੍ਰਦੇਸ਼ ਦੇ ਅੰਬ ਅੰਦੌਰਾ ਤੋਂ ਦਿੱਲੀ ਤੱਕ ਚੱਲੇਗੀ। ਇਸ ਮੌਕੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈ ਰਾਮ ਠਾਕੁਰ, ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਅਤੇ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਵੀ ਮੌਜੂਦ ਸਨ।

ਇਸ ਟਰੇਨ ਦੇ ਸ਼ੁਰੂ ਹੋਣ ਨਾਲ ਹੁਣ ਦਿੱਲੀ ਤੇ ਚੰਡੀਗੜ੍ਹ ਦੇ ਵਿਚਾਲੇ ਦਾ ਸਫਰ ਸਿਰਫ਼ 3 ਘੰਟੇ ਵਿੱਚ ਪੂਰਾ ਹੋਵੇਗਾ। ਹੁਣ ਦਿੱਲੀ ਤੋਂ ਚੰਡੀਗੜ੍ਹ ਵਿਚਾਲੇ ਸ਼ਤਾਬਦੀ ਸੁਪਰਫਾਸਟ ਐਕਸਪ੍ਰੈੱਸ ਰਹਿਣ ਯਾਤਰਾ ਵਿੱਚ ਤਕਰੀਬਨ 3.30 ਘੰਟੇ ਦਾ ਸਮਾਂ ਲੱਗਦਾ ਹੈ। ਨਵੀਂ ਵੰਦੇ ਭਾਰਤ ਟਰੇਨ ਦੀ ਜ਼ਿਆਦਾਤਰ ਗਤੀ 180 ਕਿਲੋਮੀਟਰ ਪ੍ਰਤੀ ਘੰਟਾ ਹੈ, ਜੋ ਯਾਤਰੀਆਂ ਨੂੰ ਦਿੱਲੀ ਤੋਂ ਹਿਮਾਚਲ ਦੇ ਅੰਬ ਅੰਦੌਰਾ ਤੱਕ 5.30 ਘੰਟੇ ਵਿੱਚ ਪਹੁੰਚਾ ਦੇਵੇਗੀ।

ਇਸਦਾ ਪੜਾਅ ਅੰਬਾਲਾ, ਚੰਡੀਗੜ੍ਹ, ਆਨੰਦਪੁਰ ਸਾਹਿਬ ਤੇ ਊਨਾ ਵਿੱਚ ਅੰਬ ਅੰਦੌਰਾ ਹੋਵੇਗਾ। ਇਨ੍ਹਾਂ ਸਟੇਸ਼ਨਾਂ ‘ਤੇ ਟਰੇਨ ਸਿਰਫ਼ 2 ਮਿੰਟ ਦੇ ਲਈ ਰੁਕੇਗੀ। ਇਹ ਦੇਸ਼ ਦੀ ਚੌਥੀ ਵੰਦੇ ਭਾਰਤ ਐਕਸਪ੍ਰੈੱਸ ਟਰੇਨ ਹੈ। ਇਸ ਤੋਂ ਪਹਿਲਾਂ ਨਵੀਂ ਦਿੱਲੀ ਤੋਂ ਵਾਰਾਣਸੀ, ਨਵੀਂ ਦਿੱਲੀ ਤੋਂ ਕਟਰਾ ਅਤੇ ਗਾਂਧੀਨਗਰ ਕੈਪੀਟਲ ਤੋਂ ਮੁੰਬਈ ਸੈਂਟ੍ਰਲ ਦੇ ਵਿਚਾਲੇ 3 ਵੰਦੇ ਭਾਰਤ ਐਕਸਪ੍ਰੈੱਸ ਟ੍ਰੇਨਾਂ ਸੰਚਾਲਿਤ ਹੋ ਰਹੀਆਂ ਹਨ। ਕੇਂਦਰ ਸਰਕਾਰ ਨੇ ਆਜ਼ਾਦੀ ਦੇ ਅੰਮ੍ਰਿਤ ਮਹੋਤਸਵ ਦੇ ਮੌਕੇ ਅਗਲੇ ਸਾਲ 15 ਅਗਸਤ ਤੱਕ 75 ਵੰਦੇ ਭਾਰਤ ਐਕਸਪ੍ਰੈੱਸ ਟ੍ਰੇਨਾਂ ਚਲਾਉਣ ਦਾ ਟੀਚਾ ਰੱਖਿਆ ਹੈ।

ਪੀਐਮ ਮੋਦੀ ਨੇ ਕਿਹਾ ਕਿ ਦੁਨੀਆ ਦੇ ਕਈ ਦੇਸ਼ ਹਨ, ਇੱਥੋਂ ਤੱਕ ਕਿ ਗੁਜਰਾਤ ਵਰਗੇ ਕੁਝ ਰਾਜਾਂ ਵਿੱਚ ਵੀ 20ਵੀਂ ਸਦੀ ਵਿੱਚ ਪੇਂਡੂ ਸੜਕਾਂ, ਸਾਫ਼ ਪਾਣੀ, ਪਖਾਨੇ ਅਤੇ ਹਸਪਤਾਲ ਵਰਗੀਆਂ ਸਹੂਲਤਾਂ ‘ਤੇ ਕੰਮ ਕੀਤਾ ਗਿਆ ਸੀ, ਪਰ ਭਾਰਤ ਵਿੱਚ ਪਿਛਲੇ ਸਰਕਾਰਾਂ ਨੇ ਇਸ ਬਾਰੇ ਕੋਈ ਗੱਲ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਸਾਲਾਂ ਤੋਂ ਇੱਥੇ ਸਰਕਾਰਾਂ ਚਲਾਉਣ ਵਾਲੇ ਲੋਕਾਂ ਨੇ ਹਿਮਾਚਲ ਦੇ ਲੋਕਾਂ ਦੇ ਦੁੱਖਾਂ ਦੀ ਪ੍ਰਵਾਹ ਨਹੀਂ ਕੀਤੀ। ਪਿਛਲੀ ਸਦੀ ਵਿੱਚ ਜਿਹੜੀਆਂ ਸਹੂਲਤਾਂ ਹਿਮਾਚਲ ਨੂੰ ਮਿਲਣੀਆਂ ਚਾਹੀਦੀਆਂ ਸਨ, ਉਹ ਨਹੀਂ ਮਿਲੀਆਂ। ਪੀਐਮ ਮੋਦੀ ਨੇ ਕਿਹਾ ਕਿ ਅਸੀਂ 20ਵੀਂ ਸਦੀ ਦੀਆਂ ਸਹੂਲਤਾਂ ਵੀ ਲਿਆਵਾਂਗੇ ਅਤੇ ਇਸ ਨੂੰ 21ਵੀਂ ਸਦੀ ਦੀ ਆਧੁਨਿਕਤਾ ਨਾਲ ਵੀ ਜੋੜਾਂਗੇ।

- Advertisement -

ਪੀਐਮ ਮੋਦੀ ਨੇ ਹਿਮਾਚਲ ਪ੍ਰਦੇਸ਼ ਵਿੱਚ ਭਾਜਪਾ ਸਰਕਾਰ ਵੱਲੋਂ ਕੀਤੇ ਜਾ ਰਹੇ ਵਿਕਾਸ ਕਾਰਜਾਂ ਨੂੰ ਗਿਣਿਆ। ਉਨ੍ਹਾਂ ਹਿਮਾਚਲ ਵਿੱਚ ਸੜਕ ਅਤੇ ਰੇਲ ਸੰਪਰਕ ਅਤੇ ਹਰ ਘਰ ਜਲ ਵਰਗੀਆਂ ਸਹੂਲਤਾਂ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਬਲਕ ਡਰੱਗ ਪਾਰਕ ਵਿੱਚ 2000 ਕਰੋੜ ਰੁਪਏ ਦਾ ਨਿਵੇਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਹਜ਼ਾਰਾਂ ਕਰੋੜ ਰੁਪਏ ਦਾ ਨਿਵੇਸ਼ ਹਿਮਾਚਲ ਦੀ ਕਾਇਆ ਕਲਪ ਕਰੇਗਾ।

ਪੀਐਮ ਮੋਦੀ ਨੇ ਕਿਹਾ ਕਿ ਦਵਾਈ ਦਾ ਕੱਚਾ ਮਾਲ ਹਿਮਾਚਲ ਵਿੱਚ ਹੀ ਬਣੇਗਾ। ਜੇਕਰ ਦਵਾਈਆਂ ਬਣੀਆਂ ਤਾਂ ਦਵਾਈਆਂ ਦਾ ਕਾਰੋਬਾਰ ਵਧੇਗਾ ਅਤੇ ਦਵਾਈਆਂ ਸਸਤੀਆਂ ਹੋਣਗੀਆਂ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment