ਪੰਜਾਬ ਨੈਸ਼ਨਲ ਬੈਂਕ ਫੇਸ-3ਏ ਮੁਹਾਲੀ ਵਿੱਚ ਹੋਈ ਬੈਂਕ ਡਕੈਤੀ ਦਾ ਪਰਦਾਫਾਸ਼

TeamGlobalPunjab
5 Min Read

ਐਸ.ਏ.ਐਸ. ਨਗਰ : ਐਸਐਸਪੀ, ਐੱਸ.ਏ.ਐੱਸ ਨਗਰ ਕੁਲਦੀਪ ਸਿੰਘ ਚਹਿਲ ਨੇ ਅੱਜ ਇਥੇ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਿਤੀ 17-06-2020 ਨੂੰ ਪੰਜਾਬ ਨੈਸ਼ਨਲ ਬੈਂਕ ਮਹਿਲਾ ਬਾਂਚ ਫੇਸ-3ਏ ਮੋਹਾਲੀ ਵਿੱਚ ਦੁਪਹਿਰ ਸਮੇਂ ਦੋ ਨਾ-ਮਾਲੂਮ ਨੌਜਵਾਨਾਂ ਵੱਲੋ ਪਿਸਟਲ ਅਤੇ ਤੇਜ ਧਾਰ ਹਥਿਆਰ ਦੀ ਨੋਕ ‘ਤੇ ਬੈਂਕ ਡਕੈਤੀ ਕੀਤੀ ਗਈ ਸੀ ਜਿਸ ਦੇ ਆਧਾਰ ‘ਤੇ ਮੁਕੱਦਮਾ ਨੰਬਰ 89 ਮਿਤੀ 17-06-2020 ਆਈਪੀਸੀ ਦੀ ਧਾਰਾ 92, 25 ਆਰਮਜ ਐਕਟ ਤਹਿਤ ਥਾਣਾ ਮਟੌਰ ਵਿਖੇ ਦਰਜ ਰਜਿਸਟਰ ਕੀਤਾ ਗਿਆ ਸੀ।

ਉਹਨਾਂ ਦੱਸਿਆ ਕਿ ਹਰਮਨਦੀਪ ਸਿੰਘ ਹਾਂਸ, ਐੱਸ.ਪੀ ਇਨਵੈਸਟੀਗੇਸ਼ਨ , ਸ੍ਰੀ ਗੁਰਸ਼ੇਰ ਸਿੰਘ ਸੰਧੂ, ਡੀ ਐੱਸ ਪੀ ਸਿਟੀ-1 ਮੋਹਾਲੀ ਸਮੇਤ ਇੰਸਪੈਕਟਰ ਰਾਜੇਸ਼ ਅਰੋੜਾ, ਇੰਚਾਰਜ ਸੀ.ਆਈ.ਏ ਸਟਾਫ ਮੋਹਾਲੀ ਦੀ ਅਗਵਾਈ ਹੇਠ ਪੰਜਾਬ ਨੈਸ਼ਨਲ ਬੈਂਕ ਮਹਿਲਾ ਬਾਂਚ ਫੇਸ-3ਏ ਮੋਹਾਲੀ ਵਿੱਚ ਹੋਈ ਬੈਂਕ ਡਕੈਤੀ ਦਾ ਪਰਦਾਫਾਸ਼ ਕਰਦਿਆਂ ਥਾਣਾ ਮਟੌਰ ਵਿਖੇ ਮੁਕੱਦਮਾ ਨੰਬਰ 89 ਮਿਤੀ 17-06-2020 ਨੂੰ ਆਈਪੀਸੀ ਦੀ ਧਾਰਾ 392, 25 ਆਰਮਜ ਐਕਟ ਤਹਿਤ ਸੰਦੀਪ ਖੁਰਮੀ ਉੱਰਫ ਸੰਨੀ ਪੁੱਤਰ ਲੇਟ ਜਸਪਾਲ ਖੁਰਮੀ ਵਾਸੀ ਪਿੰਡ ਮਹਿਤਪੁਰ ਤਹਿ. ਨਕੋਦਰ ਜ਼ਿਲ੍ਹਾ ਜਲੰਧਰ ਹਾਲ ਵਾਸੀ #1095 ਸੈਕਟਰ-52 ਚੰਡੀਗੜ, ਸੋਨੂੰ ਪੁੱਤਰ ਮੁਖਤਿਆਰ ਸਿੰਘ ਵਾਸੀ ਮਕਾਨ ਨੰਬਰ 1345 ਸੈਕਟਰ-45 ਚੰਡੀਗੜ ਅਤੇ ਰਵੀ ਕੁਠਾਰੀ ਪੁੱਤਰ ਵਿਜੈ ਕੁਮਾਰ ਵਾਸੀ ਪਿੰਡ ਚੰਦਾਵਾਸ ਥਾਣਾ ਤੋਸਾਮ, ਜ਼ਿਲ੍ਹਾ ਭਿਵਾਨੀ ਹਰਿਆਣਾ ਹਾਲ ਵਾਸੀ ਕਿਰਾਏਦਾਰ ਸ਼ਾਂਤੀ ਨਗਰ ਮਨੀ ਮਾਜਰਾ ਚੰਡੀਗੜ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਤਫਤੀਸ਼ ਦੌਰਾਨ ਡਕੈਤੀ ਵਿੱਚ ਸ਼ਾਮਲ ਤਿੰਨੋ ਨੌਜਵਾਨਾਂ ਸੰਦੀਪ ਖੁਰਮੀ ਉੱਰਫ ਸੰਨੀ, ਸੋਨੂੰ ਅਤੇ ਰਵੀ ਕੁਠਾਰੀ ਉਕਤਾਨ ਨੂੰ ਮਿਤੀ 11-07-2020 ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਿਨ੍ਹਾਂ ਪਾਸੋ ਲੁੱਟੀ ਹੋਈ ਰਕਮ ਵਿੱਚੋਂ 3,01,500/- ਰੁਪਏ, ਇੱਕ ਕਾਰ ਨੰਬਰੀ CH-03T-3190 ਮਾਰਕਾ ਸਕੋਡਾ (ਰੰਗ ਸਿਲਵਰ) ਅਤੇ ਵਾਰਦਾਤ ਵਿੱਚ ਵਰਤਿਆ ਗਿਆ ਨਕਲੀ ਏਅਰ ਪਿਸਟਲ ਜੋ ਦੋਸ਼ੀ ਸੋਨੂੰ ਉਕਤ ਪਾਸੋਂ ਅਤੇ ਇੱਕ ਤੇਜ ਧਾਰ ਕੁਕਰੀ (ਚਾਕੂ) ਦੋਸ਼ੀ ਸੰਦੀਪ ਖੁਰਮੀ ਉਕਤ ਪਾਸੋਂ ਬਾਮਦ ਕਰ ਲਏ ਹਨ।

ਐਸ.ਐਸ.ਪੀ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਕਤਾਨ ਦੋਸ਼ੀਆਨ ਨੇ ਪੁੱਛਗਿੱਛ ਦਰਮਿਆਨ ਦੱਸਿਆ ਹੈ ਕਿ ਲਾਕਡਾਊਨ ਤੋ ਪਹਿਲਾ ਦੋਨੋ ਦੋਸ਼ੀ ਸੰਦੀਪ ਅਤੇ ਸੋਨੂੰ ਅੰਬਾਲਾ ਜੇਲ ਵਿੱਚ ਵੱਖ ਵੱਖ ਮੁੱਕਦਮਿਆ ਵਿੱਚ ਬੰਦ ਸਨ, ਜਿਨਾਂ ਦੀ ਕਰੋਨਾ ਮਾਹਾਮਾਰੀ ਕਰਕੇ ਮਾਹ ਮਾਰਚ 2020 ਵਿੱਚ ਜਮਾਨਤ ਹੋ ਗਈ ਸੀ। ਇਹ ਦੋਨੋ ਨੌਜਵਾਨ ਨਸ਼ਾ ਕਰਨ ਦੇ ਆਦੀ ਹਨ ਜਿਨਾਂ ਨੇ ਜੇਲ ਵਿੱਚੋਂ ਬਾਹਰ ਆ ਕੇ ਨਸ਼ੇ ਦੀ ਪੂਰਤੀ ਲਈ ਆਰਥਿਕ ਮੰਦੀ ਹੋਣ ਕਾਰਨ ਪੈਸੇ ਜੁਟਾਣ ਦੇ ਲਈ ਕਿਸੇ ਬੈਂਕ ਨੂੰ ਲੁੱਟਣ ਦੀ ਪਲਾਨਿੰਗ ਕਰ ਰਹੇ ਸਨ। ਜਿਸ ਵਿੱਚ ਇਹਨਾ ਨੇ ਰਵੀ ਕੁਠਾਰੀ ਉਕਤ ਨੂੰ ਵੀ ਸ਼ਾਮਲ ਕੀਤਾ ਤੇ ਰਵੀ ਕੁਠਾਰੀ ਨੂੰ ਨਾਲ ਲੈ ਕੇ ਅਲੱਗ ਅੱਲਗ ਮੋਹਾਲੀ ਅਤੇ ਚੰਡੀਗੜ ਦੇ ਨੇੜਲੇ ਏਰੀਏ ਵਿੱਚ ਬੈਂਕਾ ਦੀ ਰੈਕੀ ਕਰਨੀ ਸ਼ੁਰੂ ਕਰ ਦਿੱਤੀ। ਫਿਰ ਇਸ ਵਾਰਦਾਤ ਨੂੰ ਇੰਜਾਮ ਦੇਣ ਲਈ ਇਹਨਾਂ ਦੋਸ਼ੀਆਨ ਨੇ ਪੰਜਾਬ ਨੈਸ਼ਨਲ ਬੈਂਕ ਫੇਸ-3ਏ ਮੋਹਾਲੀ ਨੂੰ ਚੁਣਿਆ ਕਿਉਕਿ ਬੈਂਕ ਅੰਦਰ ਕੋਈ ਸੁਰੱਖਿਆ ਗਾਰਡ ਨਾ ਹੋਣ ਕਾਰਨ ਇਸ ਬੈਂਕ ਨੂੰ ਟਾਰਗੇਟ ਕਰਨਾ ਆਸਾਨ ਲੱਗਿਆ। ਇਹਨਾ ਨੇ ਨਿਸ਼ਚਿਤ ਮਿਤੀ ਅਤੇ ਸਮੇਂ ਅਨੁਸਾਰ ਉਕਤ ਬੈਂਕ ਵਿੱਚ ਦੋਸ਼ੀ ਸੰਦੀਪ ਕੁਮਾਰ ਉੱਰਫ ਸੰਨੀ ਅਤੇ ਸੋਨੂੰ ਨੇ ਬੈਂਕ ਵਿੱਚ ਜਾ ਕੇ ਉਪਰ ਦਰਸ਼ਾਏ ਹੋਏ ਹਥਿਆਰਾਂ ਦੀ ਮਦਦ ਨਾਲ ਬੈਂਕ ਕਰਮਚਾਰੀਆ ਤੋਂ 4, 79,680/- ਰੁਪਏ ਦੀ ਡਕੈਤੀ ਕੀਤੀ ਤੇ ਇਹਨਾ ਤੀਸਰਾ ਸਾਥੀ ਰਵੀ ਕੋਠਾਰੀ ਜੋ ਬੈਕ ਤੋਂ ਦੂਰੀ ਬਣਾ ਕੇ ਬਾਹਰ ਸਾਰੀ ਨਿਗਰਾਨੀ ਕਰ ਰਿਹਾ ਸੀ।

- Advertisement -

ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਬਾਰੇ ਦੱਸਦਿਆਂ ਉਹਨਾਂ ਕਿਹਾ ਕਿ ਦੋਸ਼ੀ ਸੰਦੀਪ ਕੁਮਾਰ ਉੱਰਫ ਸੰਨੀ ਉਕਤ ਜੋ ਮੈਟ੍ਰਿਕ ਪਾਸ ਹੈ ਜਿਸ ਦੀ ਉਮਰ ਕਰੀਬ 28 ਸਾਲ ਹੈ ਜਿਸ ਉੱਤੇ ਕਰੀਬ 20 ਮੁੱਕਦਮੇ ਲੁੱਟ, ਖੋਹ, ਕਤਲ ਅਤੇ ਅਸਲਾ ਐਕਟ ਆਦਿ ਦੇ ਹਨ। ਦੋਸ਼ੀ ਸੋਨੂੰ ਉਕਤ ਜੋ ਮੈਟ੍ਰਿਕ ਪਾਸ ਹੈ ਜਿਸ ਦੀ ਉਮਰ ਕਰੀਬ 28 ਸਾਲ ਹੈ ਜਿਸ ਪਰ ਸਨੈਚਿੰਗ, ਲੁੱਟ ਖੋਹ ਅਤੇ ਚੋਰੀਆ ਆਦਿ ਦੇ 4 ਮੁੱਕਦਮੇ ਦਰਜ ਹਨ ਅਤੇ ਦੋਸ਼ੀ ਰਵੀ ਕੋਠਾਰੀ ਉਕਤ ਜੋ ਮੈਟ੍ਰਿਕ ਪਾਸ ਹੈ ਜਿਸ ਦੀ ਉਮਰ ਕਰੀਬ 28 ਸਾਲ, ਜਿਸ ਪਰ ਸਨੈਚਿੰਗ, ਲੁੱਟ ਖੋਹ ਅਤੇ ਚੋਰੀਆ ਆਦਿ ਦੇ 4 ਮੁੱਕਦਮੇ ਦਰਜ ਹਨ।

ਐਸਐਸਪੀ ਨੇ ਦੱਸਿਆ ਕਿ ਉਕਤਾਨ ਤਿੰਨੋਂ ਦੋਸ਼ੀਆਨ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕੀਤਾ ਜਾਵੇਗਾ। ਇਸ ਮੁੱਕਦਮੇ ਦੀ ਤਫਤੀਸ਼ ਅਜੇ ਜਾਰੀ ਹੈ, ਦੋਸ਼ੀਆਨ ਪਾਸੋ ਹੋਰ ਵੀ ਕਈ ਲੁੱਟਾ, ਖੋਹਾ ਅਤੇ ਬੈਂਕ ਡਕੈਤੀਆ ਦੇ ਖੁਲਾਸੇ ਹੋਣ ਦੀ ਸੰਭਾਵਨਾ ਹੈ।

Share this Article
Leave a comment