‘ਦਿੱਲੀ ਹਿੰਸਾ ਦੌਰਾਨ ਪੁਲੀਸ ਵੱਲੋਂ ਦਿੱਤੇ ਰੂਟਾਂ ਦੀ 2 ਨਹੀਂ 7 ਕਿਸਾਨ ਜਥੇਬੰਦੀਆਂ ਨੇ ਕੀਤੀ ਸੀ ਉਲੰਘਣਾ’

TeamGlobalPunjab
1 Min Read

ਨਵੀਂ ਦਿੱਲੀ: 26 ਜਨਵਰੀ ਗਣਤੰਤਰ ਦਿਵਸ ਮੌਕੇ ਕਿਸਾਨ ਪਰੇਡ ਦੌਰਾਨ ਦਿੱਲੀ ਵਿਚ ਹੋਈ ਹਿੰਸਾ ਮਾਮਲੇ ‘ਚ ਇਕ ਵੱਡਾ ਖੁਲਾਸਾ ਕੀਤਾ ਗਿਆ ਹੈ। ਇਹ ਖੁਲਾਸਾ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਸੂਬਾ ਪ੍ਰਧਾਨ ਸੁਰਜੀਤ ਸਿੰਘ ਫੂਲ ਨੇ ਕੀਤਾ ਹੈ। ਸੁਰਜੀਤ ਸਿੰਘ ਨੇ ਕਿਹਾ ਕਿ ਗਣਤੰਤਰ ਦਿਵਸ ਮੌਕੇ ਦਿੱਲੀ ਪੁਲੀਸ ਵੱਲੋਂ ਜਿਹੜਾ ਰੋਡਮੈਪ ਦਿੱਤਾ ਗਿਆ ਸੀ, ਉਸ ਦੀ ਉਲੰਘਣਾ ਸਿਰਫ਼ ਦੋ ਕਿਸਾਨ ਜਥੇਬੰਦੀਆਂ ਨੇ ਨਹੀਂ ਬਲਕਿ 7 ਕਿਸਾਨ ਸੰਗਠਨਾਂ ਨੇ ਕੀਤੀ ਹੈ।

ਸੁਰਜੀਤ ਸਿੰਘ ਫੂਲ ਨੇ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਸਣੇ 7 ਕਿਸਾਨ ਜਥੇਬੰਦੀਆਂ ਦੇ ਕਿਸਾਨਾਂ ਨੇ ਦਿੱਲੀ ਪੁਲੀਸ ਦੇ ਤੈਅ ਰੂਟਾਂ ਤੋਂ ਵੱਖ ਪਰੇਡ ਕੱਢੀ ਸੀ। ਸੁਰਜੀਤ ਸਿੰਘ ਫੂਲ ਨੇ ਕਿਹਾ ਕਿ ਇਸ ਹਿੰਸਾ ਤੋਂ ਬਾਅਦ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਸਿਰਫ਼ ਦੋ ਹੀ ਜਥੇਬੰਦੀਆਂ ‘ਤੇ ਕਾਰਵਾਈ ਕੀਤੀ। ਜਿਨ੍ਹਾਂ ਵਿੱਚ ਇਕ ਸਾਡੀ ਜਥੇਬੰਦੀ ਅਤੇ ਦੂਸਰੀ ਆਜ਼ਾਦ ਕਿਸਾਨ ਕਮੇਟੀ ਹੈ। ਸੁਰਜੀਤ ਸਿੰਘ ਫੂਲ ਨੇ ਦਾਅਵਾ ਕੀਤਾ ਕਿ ਇਹ ਕਾਰਵਾਈ ਸੰਯੁਕਤ ਕਿਸਾਨ ਮੋਰਚਾ ਵੱਲੋਂ ਨਹੀਂ ਕੀਤੀ ਗਈ, ਬਲਕਿ ਪੰਜਾਬ ਦੀਆਂ 7 ਕਿਸਾਨ ਜਥੇਬੰਦੀਆਂ ਵੱਲੋਂ ਸਾਡੇ ਖ਼ਿਲਾਫ਼ ਫ਼ੈਸਲਾ ਲਿਆ ਗਿਆ।

Share This Article
Leave a Comment