ਵਰਲਡ ਡੈਸਕ – ਮੈਡਰਿਡ ‘ਚ ਇੱਕ ਗੈਸ ਧਮਾਕੇ ਦਾ ਮਾਮਲਾ ਸਾਹਮਣੇ ਆਇਆ ਹੈ। ਬੀਤੇ ਬੁੱਧਵਾਰ ਨੂੰ ਇਕ ਚਸ਼ਮਦੀਦ ਗਵਾਹ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ ਗਈ। ਇਸ ਦੇ ਅਨੁਸਾਰ, ਕੇਂਦਰੀ ਮੈਡਰਿਡ ‘ਚ ਇੱਕ ਧਮਾਕੇ ਕਾਰਨ ਇੱਕ ਇਮਾਰਤ ਢਹਿ ਗਈ ਤੇ ਇਮਾਰਤ ਚੋਂ ਧੂੰਆਂ ਨਿਕਲਣ ਲੱਗ ਗਿਆ। ਬਚਾਅ ਕਰਮਚਾਰੀਆਂ ਨੇ ਮੌਕੇ ‘ਤੇ ਪਹੁੰਚ ਕੇ ਲੋਕਾਂ ਨੂੰ ਇਮਾਰਤ ਚੋਂ ਬਾਹਰ ਕੱਢਿਆ ਤੇ ਨਰਸਿੰਗ ਹੋਮ ਲੈ ਗਏ। ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ‘ਚ ਛੇ ਲੋਕ ਜ਼ਖਮੀ ਹੋ ਗਏ ਹਨ ਤੇ ਦੋ ਲੋਕਾਂ ਦੀ ਮੌਤ ਹੋ ਗਈ ਹੈ।
ਇਸਤੋਂ ਇਲਾਵਾ ਪੁਲਿਸ ਦੱਸਿਆ ਕਿ ਪੋਏਰਤਾ ਡੀ ਟੋਲੇਡੋ ਦੇ ਨੇੜਲੇ ਇਲਾਕੇ ਵਿਚ ਹੋਏ ਧਮਾਕੇ ਨਾਲ ਚਾਰ ਮੰਜ਼ਲਾਂ ਪ੍ਰਭਾਵਿਤ ਹੋਈਆਂ ਸਨ। ਫਾਇਰ, ਪੁਲਿਸ ਤੇ ਐਮਰਜੈਂਸੀ ਕਰਮਚਾਰੀ ਘਟਨਾ ਵਾਲੀ ਥਾਂ ‘ਤੇ ਕੰਮ ਕਰ ਰਹੇ ਹਨ।