ਦੂਜੇ ਗੇੜ ਲਈ ਟੀਕਾਕਰਨ ਦੀ ਪ੍ਰਕਿਰਿਆ ਕੱਲ੍ਹ ਤੋਂ ਸ਼ੁਰੂ, ਪ੍ਰਾਈਵੇਟ ਹਸਪਤਾਲਾਂ ‘ਚ ਵੀ ਮਿਲੇਗਾ ਟੀਕਾ

TeamGlobalPunjab
1 Min Read

ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਖਿਲਾਫ਼ ਇੱਕ ਮਾਰਚ ਤੋਂ ਦੂਜੇ ਗੇੜ ਲਈ ਟੀਕਾਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ। ਜਿਸ ਦੇ ਤਹਿਤ ਪੰਜਾਬ ਸਰਕਾਰ ਨੇ ਵੀ ਇਸ ਦੇ ਲਈ ਤਿਆਰੀ ਖਿੱਚ ਲਈ ਹੈ। ਦੂਜੇ ਪੜਾਅ ਤਹਿਤ ਆਮ ਲੋਕਾਂ ਲਈ ਟੀਕਾਕਰਨ ਵਾਸਤੇ ਰਜਿਸਟ੍ਰੇਸ਼ਨ ਸ਼ੁਰੂ ਹੋਵੇਗਾ। ਜਿਸ ਵਿੱਚ 45 ਸਾਲ ਤੋਂ ਲੈ ਕੇ 60 ਸਾਲ ਦੇ ਲੋਕ ਕੋਰੋਨਾ ਦੀ ਵੈਕਸੀਨ ਦਾ ਟੀਕਾ ਲਗਾ ਸਕਦੇ ਹਨ। ਇਸ ਨੂੰ ਲੈ ਕੇ ਪੰਜਾਬ ਸਰਕਾਰ ਨੇ ਵੀ ਪੂਰੀ ਤਿਆਰੀ ਕਰ ਲਈ ਹੈ। ਪੰਜਾਬ ਅੰਦਰ ਵੀ ਸਰਕਾਰੀ ਹਸਪਤਾਲਾਂ ਜਾਂ ਪ੍ਰਾਈਵੇਟ ਹਸਪਤਾਲਾਂ ‘ਚ ਲੋਕ ਟੀਕਾ ਲਗਾਉਣ ਦੇ ਲਈ ਆਪਣਾ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। 45 ਸਾਲ ਤੋਂ ਲੈ ਕੇ 60 ਸਾਲ ਦੇ ਉਹ ਵਿਅਕਤੀ ਜਿਹੜੇ ਕਿਸੇ ਕਰੋਨਿਕ ਬਿਮਾਰੀ ਤੋਂ ਪੀੜਤ ਹਨ ਸਭ ਤੋਂ ਪਹਿਲਾਂ ਉਹਨਾਂ ਨੂੰ ਟੀਕਾ ਲਾਇਆ ਜਾਵੇਗਾ।

ਭਾਰਤ ਸਰਕਾਰ ਨੇ ਕੋਰੋਨਾ ਦੀ ਵੈਕਸੀਨ ਲਈ ਹੁਣ ਪ੍ਰਾਈਵੇਟ ਹਸਪਤਾਲਾਂ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ। ਜਿਸ ਦੇ ਲਈ ਭਾਰਤ ਸਰਕਾਰ ਨੇ ਰੇਟ ਵੀ ਤੈਅ ਕਰ ਦਿੱਤੇ ਹਨ। ਪ੍ਰਾਈਵੇਟ ਹਸਪਤਾਲਾਂ ਵਿੱਚ ਇਹ ਟੀਕਾ 250 ਰੁਪਏ ਦਾ ਮਿਲੇਗਾ। ਇਸ ਵਿੱਚ 150 ਰੁਪਏ ਟੀਕੇ ਦੀ ਕੀਮਤ ਅਤੇ 100 ਰੁਪਏ ਸਰਵੀਸ ਚਾਰਜ ਵਸੂਲੇ ਜਾਣਗੇ। ਇਸ ਤੋਂ ਇਲਾਵਾ ਸਰਕਾਰੀ ਹਸਪਤਾਲਾਂ ਵਿੱਚ ਕੋਰੋਨਾ ਦੀ ਵੈਕਸੀਨ ਮੁਫ਼ਤ ‘ਚ ਮਿਲੇਗੀ।

Share this Article
Leave a comment