ਅਮਰੀਕੀ ਅਦਾਕਾਰਾ ਦੀ ਭੇਦਭਰੀ ਹਾਲਤ  ‘ਚ ਮੌਤ

TeamGlobalPunjab
1 Min Read

ਨਿਊਜ਼ ਡੈਸਕ – ਅਮਰੀਕੀ ਅਦਾਕਾਰਾ ਜੈਸਿਕਾ ਕੈਂਪਬੇਲ ਦੀ ਪਿਛਲੇ ਮਹੀਨੇ ਭੇਦਭਰੇ ਹਾਲਤਾਂ ‘ਚ ਮੌਤ ਹੋ ਗਈ ਸੀ। ਜੈਸਿਕਾ ਦੀ ਲਾਸ਼ ਬੀਤੇ 29 ਦਸੰਬਰ ਨੂੰ ਉਸ ਦੇ ਪੋਰਟਲੈਂਡ ਵਾਲੇ ਘਰ ‘ਚ ਮਿਲੀ ਸੀ। ਜੈਸਿਕਾ ਇੱਕ ਨੈਚਰੋਪੈਥੀ ਡਾਕਟਰ ਵੀ ਸੀ।

ਦੱਸ ਦਈਏ ਜੈਸਿਕਾ ਦਾ ਪਰਿਵਾਰ ਉਸਦੀ ਮੌਤ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਲਗਾਤਾਰ ਕੋਸ਼ਿਸ਼ ਕਰ ਰਿਹਾ ਹੈ। ਪਰ ਪੋਸਟਮਾਰਟਮ ਦੀ ਰਿਪੋਰਟ ਨਾ ਮਿਲਣ ਕਾਰਨ ਅਜੇ ਤੱਕ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗਿਆ ਹੈ।ਜਾਣਕਾਰੀ ਦਿੰਦਿਆਂ ਜੈਸਿਕਾ ਦੇ ਇਕ ਰਿਸ਼ਤੇਦਾਰ ਨੇ ਦੱਸਿਆ ਕਿ ਜੈਸਿਕਾ ਆਮ ਵਾਂਗ ਆਪਣੇ ਕਲੀਨਿਕ ਗਈ ਤੇ ਬਾਅਦ’ਚ  ਆਪਣੇ ਪਰਿਵਾਰ ਨੂੰ ਮਿਲੀ। ਜੈਸਿਕਾ ਬਾਥਰੂਮ ਗਈ ਪਰ ਜਦੋਂ ਉਹ ਵਾਪਸ ਨਹੀਂ ਪਰਤੀ ਤਾਂ ਜੈਸਿਕਾ ਦੀ ਮਾਂ ਦੇਖਣ ਗਈ। ਜੈਸਿਕਾ ਦੀ ਮਾਂ ਨੇ ਜੈਸਿਕਾ ਨੂੰ ਬਾਥਰੂਮ ਦੇ ਫਰਸ਼ ਤੇ ਪਈ ਵੇਖਿਆ।

ਜੈਸਿਕਾ ਅਦਾਕਾਰ ਰੀਸ ਵਿਦਰਸਨ ਨਾਲ ਫਿਲਮ ‘ਇਲੈਕਸ਼ਨ’ ‘ਚ ਨਜ਼ਰ ਆਈ ਸੀ। ਇਸ ਤੋਂ ਇਲਾਵਾ ਜੈਸਿਕਾ  ਨੇ ਕੁਝ ਟੀਵੀ ਸ਼ੋਅ ‘ਚ ਵੀ ਕੰਮ ਕੀਤਾ। ਜੈਸਿਕਾ ਨੂੰ ਅਦਾਕਾਰੀ ਦੀ ਦੁਨੀਆਂ ‘ਚ ਜ਼ਿਆਦਾ ਸਫਲਤਾ ਨਹੀਂ ਮਿਲੀ ਤੇ ਉਹ ਇਕ ਡਾਕਟਰ ਬਣ ਗਈ। ਜੈਸਿਕਾ ਸਿਰਫ 38 ਸਾਲਾਂ ਦੀ ਸੀ।

Share this Article
Leave a comment