ਕੋਰੋਨਾ ਟੀਕਾਕਰਨ ਦਾ ਅਭਿਆਸ 2 ਅਤੇ 3 ਜਨਵਰੀ 2021 ਨੂੰ ਪਟਿਆਲਾ ਵਿਖੇ ਕਰਵਾਇਆ ਜਾਵੇਗਾ: ਬਲਬੀਰ ਸਿੱਧੂ

TeamGlobalPunjab
2 Min Read

ਚੰਡੀਗੜ੍ਹ: ਪੰਜਾਬ ਸਰਕਾਰ ਹੁਣ 2 ਅਤੇ 3 ਜਨਵਰੀ, 2021 ਨੂੰ ਜ਼ਿਲਾ ਪਟਿਆਲਾ ਵਿਖੇ ਕੋਰੋਨਾ ਟੀਕਾਕਰਣ ਦਾ ਅਭਿਆਸ ਕਰਨ ਜਾ ਰਹੀ ਹੈ। ਅੱਜ ਇਥੇ ਜਾਰੀ ਇਕ ਪ੍ਰੈਸ ਬਿਆਨ ਰਾਹੀਂ ਜਾਣਕਾਰੀ ਦਿੰਦਿਆਂ ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਭਾਰਤ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਵਲੋਂ ਜ਼ਿਲਾ ਪਟਿਆਲਾ ਦੀ ਚੋਣ ਕੀਤੀ ਗਈ ਹੈ ਜਿਥੇ ਸਰਕਾਰ ਵੱਲੋਂ 3 ਥਾਵਾਂ ਮੈਡੀਕਲ ਕਾਲਜ ਪਟਿਆਲਾ, ਸਦਭਾਵਨਾ ਹਸਪਤਾਲ (ਪ੍ਰਾਇਵੇਟ ਹਸਪਤਾਲ) ਅਤੇ ਸੀ.ਐੱਚ.ਸੀ. ਸ਼ਤਰਾਣਾ (ਆਊਟਰੀਚ ਸੈਸ਼ਨ) ਵਿਖੇ ਕੋਰੋਨਾ ਟੀਕਾਕਰਨ ਲਈ ਅਭਿਆਸ ਕੀਤਾ ਜਾਵੇਗਾ। ਇਸ ਅਭਿਆਸ ਦੇ ਆਯੋਜਨ ਲਈ ਯੂਐਨਡੀਪੀ ਅਤੇ ਡਬਲਯੂਐਚਓ ਵਲੋਂ ਸਹਿਯੋਗ ਦਿੱਤਾ ਜਾਵੇਗਾ।

ਉਹਨਾਂ ਦੱਸਿਆ ਕਿ ਇਸ ਅਭਿਆਸ ਦਾ ਉਦੇਸ਼ ਸਿਹਤ ਪ੍ਰਣਾਲੀ ਵਿਚ ਕੋਵਿਡ-19 ਟੀਕਾਕਰਣ ਸ਼ੁਰੂ ਕਰਨ ਲਈ ਨਿਰਧਾਰਤ ਢੰਗਾਂ ਦੀ ਜਾਂਚ ਕਰਨਾ ਹੈ ਜੋ ਕਿ ਕਿਸੇ ਵੀ ਪਾੜੇ ਜਾਂ ਰੁਕਾਵਟਾਂ ਬਾਰੇ ਜਾਣਕਾਰੀ ਪ੍ਰਦਾਨ ਕਰਨਗੇ ਤਾਂ ਜੋ ਕੋਵਿਡ-19 ਟੀਕਾਕਰਣ ਮੁਹਿੰਮ ਦੀ ਸ਼ੁਰੂਆਤ ਤੋਂ ਪਹਿਲਾਂ ਇਨਾਂ ਦਾ ਹੱਲ ਕੀਤਾ ਜਾ ਸਕੇ। ਉਨਾਂ ਕਿਹਾ ਕਿ ਅਭਿਆਸ ਲਈ ਕੋ-ਵਿਨ ( www.uat.co-vin.in) ਦਾ ਟੈਸਟ ਲਿੰਕ ਤਿਆਰ ਕਰ ਦਿੱਤਾ ਗਿਆ ਹੈ।

ਟੀਕਾਕਰਣ ਪ੍ਰੋਗਰਾਮ ਦੀਆਂ ਵਿਸ਼ੇਸ਼ਤਾਵਾਂ ਬਾਰੇ ਦੱਸਦਿਆਂ ਸਿੱਧੂ ਨੇ ਕਿਹਾ ਕਿ ਯੂਨੀਵਰਸਲ ਟੀਕਾਕਰਨ ਪ੍ਰੋਗਰਾਮ (ਯੂ.ਆਈ.ਪੀ) ਵਲੋਂ ਦੇਸ਼ ਭਰ ਵਿੱਚ ਮਲਟੀਪਲ ਵਾਈਡ-ਏਜ-ਰੇਂਜ ਟੀਕਾਕਰਣ ਮੁਹਿੰਮਾਂ ਜਿਵੇਂ ਕਿ ਖਸਰਾ-ਰੁਬੇਲਾ (ਐਮ.ਆਰ) ਅਤੇ ਜਾਪਾਨੀ ਐਨਸੇਫਲਾਈਟਿਸ (ਜ.ੇਈ) ਮੁਹਿੰਮ (35 ਪ੍ਰਭਾਵਿਤ ਜ਼ਿਲਿਆਂ ) ਵਿੱਚ ਚਲਾਈ ਜਾ ਰਹੀ ਹੈ। ਇਹ ਪਹਿਲੀ ਵਾਰ ਹੈ ਜਦੋਂ ਟੀਕਾਕਰਣ ਪ੍ਰੋਗਰਾਮ ਇਲੈਕਟ੍ਰਾਨਿਕ ਐਪਲੀਕੇਸ਼ਨ ਕੋ-ਵਿਨ ਰਾਹੀਂ ਸਹਿਯੋਗੀ ਸਮੂਹਾਂ ਵਿੱਚੋਂ ਪਹਿਲਾਂ ਤੋਂ ਪਛਾਣੇ ਗਏ ਲਾਭਪਾਤਰੀਆਂ ਦਾ ਟੀਕਾਕਰਣ ਕੀਤਾ ਜਾਵੇਗਾ। ਇਸ ਪੂਰਬ-ਅਭਿਆਸ ਕੋਵਿਡ -19 ਟੀਕਾਕਰਣ ਦੀ ਮੁਕੰਮਪ ਪ੍ਰਕਿਰਿਆ ਅਤੇ ਵੱਖ ਵੱਖ ਅਭਿਆਸਾਂ ਜਿਵੇਂ ਕਿ ਯੋਜਨਾਬੰਦੀ ਅਤੇ ਤਿਆਰੀ ਅਤੇ ਕੋਵਿਨ ਐਪਲੀਕੇਸ਼ਨ ਮੁਤਾਬਕ ਆਪ੍ਰੇਸ਼ਨ ਗਾਈਡਲਾਈਨਜ਼ ਕ੍ਰੀਏਸ਼ਨ ਆਫ ਫੈਸਿਲਟੀਜ਼ ਐਂਡ ਯੂਜ਼ਰਜ਼ ਤਹਿਤ ਟੀਕਾਕਰਣ ਸਬੰਧੀ ਜਾਣ-ਪਛਾਣ ਲਈ ਜਰੂਰੀ ਲੋੜਾਂ ਸ਼ਾਮਲ ਹਨ।

ਸਿਹਤ ਮੰਤਰੀ ਨੇ ਅੱਗੇ ਕਿਹਾ ਕਿ ਇਸ ਅਭਿਆਸ ਦਾ ਮੁੱਢਲਾ ਉਦੇਸ਼ ਖੇਤਰ ਦੇ ਵਾਤਾਵਰਣ ਵਿਚ ਕੋ-ਵਿਨ ਐਪਲੀਕੇਸ਼ਨ ਦੀ ਸੰਭਾਵਿਤ ਵਰਤੋਂ ਦਾ ਮੁਲਾਂਕਣ ਕਰਨਾ ਅਤੇ ਚੁਣੌਤੀਆਂ ਦੀ ਪਛਾਣ ਕਰਨ ਲਈ ਯੋਜਨਾਬੰਦੀ ਲਾਗੂ ਕਰਨ ਅਤੇ ਰਿਪੋਰਟਿੰਗ ਢਾਂਚੇ ਵਿਚਾਲੇ ਸਬੰਧਾਂ ਦੀ ਜਾਂਚ ਕਰਨਾ ਅਤੇ ਅਸਲ ਟੀਕਾ ਅਮਲ ਵਿੱਚ ਲਿਆਉਣ ਤੋਂ ਪਹਿਲਾਂ ਗਾਈਡਵੇਅ ਨੂੰ ਅੱਗੇ ਵਧਾਉਣਾ ਹੈ। ਇਹ ਵੱਖ ਵੱਖ ਪੱਧਰਾਂ ‘ਤੇ ਪ੍ਰੋਗਰਾਮ ਪ੍ਰਬੰਧਕਾਂ ਨੂੰ ਵਿਸ਼ਵਾਸ ਵੀ ਪ੍ਰਦਾਨ ਕਰੇਗਾ।

Share This Article
Leave a Comment