ਲੌਕ ਡਾਊਨ ਦੌਰਾਨ ਸ਼੍ਰੋਮਣੀ ਕਮੇਟੀ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਲਿਖਿਆ ਪੱਤਰ ਕੀਤੀ ਵਿਸ਼ੇਸ਼ ਮੰਗ

TeamGlobalPunjab
1 Min Read

ਅੰਮ੍ਰਿਤਸਰ : ਲੌਕ ਡਾਊਂਨ ਦੌਰਾਨ ਵਡੀ ਗਿਣਤੀ ਵਿਚ ਸ਼ਰਧਾਲੂ ਸ਼੍ਰੀ ਹਜ਼ੂਰ ਸਾਹਿਬ ਫਸ ਗਏ ਹਨ ।ਇਨ੍ਹਾਂ ਨੂੰ ਵਾਪਿਸ ਪੰਜਾਬ ਲਿਉਣ ਲਈ ਜਿਥੇ ਪਹਿਲਾ ਸੰਸਦ ਮੈਂਬਰ ਭਗਵੰਤ ਮਾਨ ਵਲੋਂ ਅਪੀਲ ਕੀਤੀ ਗਈ ਸੀ ਉਥੇ ਹੀ ਹੁਣ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਇਸ ਸਬੰਧੀ ਪੱਤਰ ਲਿਖਿਆ ਗਿਆ ਹੈ । ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਪੱਤਰ ਲਿਖ ਕੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਮੰਗ ਕੀਤੀ ਹੈ ਸ਼ਰਧਾਲੂਆਂ ਨੂੰ ਵਾਪਿਸ ਲਿਉਂਣ ਲਈ ਯੋਗ ਪ੍ਰਬੰਧ ਕੀਤਾ ਜਾਵੇ । ਉਨ੍ਹਾਂ ਕਿਹਾ ਲੌਕ ਡਾਉਂਣ ਕਾਰਨ ਇਹ ਸ਼ਰਧਾਲੂ ਘਰ ਪਰਤਣ ਲਈ ਉਡੀਕ ਕਰ ਰਹੇ ਹਨ ।


ਦਾਸ ਦੇਈਏ ਕਿ ਇਸ ਤੋਂ ਪਹਿਲਾ ਭਗਵੰਤ ਮਾਨ ਨੇ ਵੀ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਇਨ੍ਹਾਂ ਸ਼ਰਧਾਲੂਆਂ ਨੂੰ ਵਾਪਿਸ ਲਿਉਣ ਲਈ ਅਪੀਲ ਕੀਤੀ ਗਈ ਸੀ । ਉਨ੍ਹਾਂ ਕਿਹਾ ਸੀ ਕਿ ਸ਼ਰਧਾਲੂਆਂ ਲਈ ਵਿਸ਼ੇਸ਼ ਪ੍ਰਬੰਧ ਕੀਤਾ ਜਾਵੇ । ਇਨ੍ਹਾਂ ਦੀ ਪਹਿਲਾ ਉਥੋਂ ਚਲਣ ਸਮੇ ਜਾਂਚ ਕੀਤੀ ਜਾਵੇ ਅਤੇ ਫਿਰ ਪੰਜਾਬ ਆਉਣ ਤੇ ਜਾਂਚ ਕੀਤੀ ਜਾਵੇ ।

Share this Article
Leave a comment