ਚੰਡੀਗੜ੍ਹ: ਲੋਕ ਜਨ ਸ਼ਕਤੀ ਪਾਰਟੀ ਅਤੇ ਬਹੁਜਨ ਸਮਾਜ ਪਾਰਟੀ ਦੇ ਬਹੁਤ ਸਾਰੇ ਪ੍ਰਮੁੱਖ ਨੇਤਾ ਦੇਸ਼ ਅਤੇ ਪੰਜਾਬ ਦੇ ਲੋਕਾਂ ਨੂੰ ਭਰਮਾਉਣ ਅਤੇ ਉਹਨਾਂ ਦੀਆਂ ਪਾਰਟੀਆਂ ਦੀਆਂ ਲੋਕ-ਵਿਰੋਧੀ ਨੀਤੀਆਂ ਤੋਂ ਤੰਗ ਆ ਕੇ, ਉਹ ਆਪੋ ਆਪਣੀਆਂ ਪਾਰਟੀਆਂ ਛੱਡ ਕੇ ਭਾਜਪਾ ਵਿਚ ਸ਼ਾਮਲ ਹੋ ਗਏ ਹਨ। ਸੂਬਾ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਅਗਵਾਈ ਵਿੱਚ ਸੂਬਾ ਭਾਜਪਾ ਹੈੱਡਕੁਆਰਟਰ, ਚੰਡੀਗੜ੍ਹ ਵਿਖੇ ਆਯੋਜਿਤ ਇੱਕ ਪ੍ਰੋਗਰਾਮ ਦੌਰਾਨ ਇਹਨਾਂ ਸਾਰਿਆਂ ਨੂੰ ਭਾਜਪਾ ਪਰਿਵਾਰ ਵਿੱਚ ਸ਼ਾਮਲ ਕੀਤਾ ਗਿਆ। ਇਸ ਮੌਕੇ ਸੰਗਠਨ ਦੇ ਜਨਰਲ ਸਕੱਤਰ ਦਿਨੇਸ਼ ਕੁਮਾਰ, ਪ੍ਰਦੇਸ਼ ਭਾਜਪਾ ਦੇ ਜਨਰਲ ਸਕੱਤਰ ਜੀਵਨ ਗੁਪਤਾ, ਡਾ: ਸੁਭਾਸ਼ ਸ਼ਰਮਾ, ਸੁਨੀਤਾ ਗਰਗ ਅਤੇ ਪ੍ਰਦੀਪ ਗਰਗ ਵੀ ਮੌਜੂਦ ਸਨ।
ਅਸ਼ਵਨੀ ਸ਼ਰਮਾ ਨੇ ਸਾਰਿਆਂ ਨੂੰ ਭਾਜਪਾ ਪਰਿਵਾਰ ਵਿਚ ਸ਼ਾਮਲ ਹੋਏ ਸਾਰੇ ਆਗੂਆਂ ਨੂੰ ਜੀ-ਆਈਆਂ ਕਹਿੰਦਿਆਂ ਕਿਹਾ ਕਿ ਭਾਜਪਾ ਵਿਚ ਹਰ ਵਰਕਰ ਦਾ ਪੂਰਾ ਸਨਮਾਨ ਕੀਤਾ ਜਾਂਦਾ ਹੈ ਅਤੇ ਇਸ ਵਿਚ ਸ਼ਾਮਲ ਸਾਰੇ ਨਾਏ ਵਰਕਰਾਂ ਨੂੰ ਵੀ ਉਨ੍ਹਣਾ ਦਾ ਬਣਦਾ ਪੂਰਾ ਸਨਮਾਨ ਦਿੱਤਾ ਜਾਵੇਗਾ ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ਦਾ ਹੱਲ ਕੀਤਾ ਜਾਵੇਗਾ। ਸ਼ਰਮਾ ਨੇ ਕਿਹਾ ਕਿ ਇਹ ਸਾਰੇ ਲੋਕਾਂ ਵਿਚ ਵਸਦੇ ਲੋਕ ਹਨ ਅਤੇ ਆਪਣੇ-ਆਪਣੇ ਖੇਤਰ ਦੀਆਂ ਮੁਸ਼ਕਲਾਂ ਤੋਂ ਚੰਗੀ ਤਰ੍ਹਾਂ ਜਾਣੂ ਹਨ। ਇਹਨਾਂ ਸਾਰੀਆਂ ਦੇ ਭਾਜਪਾ ਵਿੱਚ ਸ਼ਾਮਲ ਹੋਣ ਨਾਲ, ਆਉਣ ਵਾਲੇ ਦਿਨਾਂ ਵਿੱਚ, ਭਾਜਪਾ ਨੂੰ ਇਹਨਾਂ ਦੇ ਹਲਕਿਆਂ ਵਿੱਚ ਚੋਣਾਂ ਵਿੱਚ ਭਾਰੀ ਵਾਧਾ ਮਿਲੇਗਾ।
ਜੀਵਨ ਗੁਪਤਾ ਅਤੇ ਡਾ: ਸੁਭਾਸ਼ ਸ਼ਰਮਾ ਨੇ ਦੱਸਿਆ ਕਿ ਲੁਧਿਆਣਾ ਤੋਂ ਲੋਕ ਜਨ ਸ਼ਕਤੀ ਪਾਰਟੀ ਦੇ ਕੌਮੀ ਸਕੱਤਰ ਸੈਮੂਅਲ ਭੱਟੀ, ਹੁਸ਼ਿਆਰਪੁਰ ਤੋਂ ਸੂਬਾ ਪ੍ਰਧਾਨ ਅਤੇ ਲੇਬਰ ਸੈੱਲ ਪੰਜਾਬ ਦੇ ਪ੍ਰਧਾਨ ਲਖਵੀਰ ਸਿੰਘ ਰਜ਼ਦਾਨ , ਬਹੁਜਨ ਸਮਾਜ ਪਾਰਟੀ 2019 ਦੇ ਮੁਹਾਲੀ ਤੋਂ ਸੰਸਦ ਮੈਂਬਰ ਉਮੀਦਵਾਰ ਅਤੇ ਏ.ਏ.ਡੀ.ਏ.ਐੱਸ. (AADAS) ਦੇ ਕੌਮੀ ਪ੍ਰਧਾਨ ਪਰਵੀਨ ਟਾਂਕ ਅਤੇ ਅੰਮ੍ਰਿਤਸਰ ਤੋਂ 2019 ਸੰਸਦ ਮੈਂਬਰ ਉਮੀਦਵਾਰ ਸ਼ਕਤੀ ਕਲਿਆਣ, ਮੋਗਾ ਤੋਂ ਸੂਬਾ ਮੀਤ ਪ੍ਰਧਾਨ ਲੇਬਰ ਸੈੱਲ ਦਰਸ਼ਨ ਸਿੰਘ, ਅੰਮ੍ਰਿਤਸਰ ਤੋਂ ਸੂਬਾ ਸਕੱਤਰ ਪੰਜਾਬ ਸੋਨੀ ਭੱਟੀ, ਫਰੀਦਕੋਟ ਤੋਂ ਦਲਿਤ ਆਰਮੀ ਪੰਜਾਬ ਦੇ ਪ੍ਰਧਾਨ ਗੁਰਨਾਮ ਸਿੰਘ, ਅੰਮ੍ਰਿਤਸਰ ਤੋਂ ਸੂਬਾ ਖਜ਼ਾਨਚੀ ਸੁਰਿੰਦਰ ਗਿੱਲ, ਵਾਲਮੀਕਿ ਐਜੂਕੇਸ਼ਨ ਟਰੱਸਟ ਦੇ ਸੂਬਾ ਪ੍ਰਧਾਨ ਸ਼ੀਤਲ ਨੂੰ ਭਾਜਪਾ ਪਰਿਵਾਰ ਵਿਚ ਸ਼ਾਮਲ ਕੀਤਾ ਗਿਆ ਹੈ।
ਭਾਜਪਾ ਪਰਿਵਾਰ ਦੇ ਸਾਰੇ ਨਵੇਂ ਮੈਂਬਰਾਂ ਨੇ ਚੋਟੀ ਦੇ ਅਤੇ ਰਾਜ ਪਾਰਟੀ ਲੀਡਰਸ਼ਿਪ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਉਹ ਪਾਰਟੀ ਅਤੇ ਕੇਂਦਰ ਸਰਕਾਰ ਦੀਆਂ ਲੋਕ-ਪੱਖੀ ਨੀਤੀਆਂ ਨੂੰ ਲੋਕਾਂ ਤੱਕ ਪਹੁੰਚਾਉਣਗੇ ਅਤੇ ਲੋਕਾਂ ਨੂੰ ਸੰਗਠਨ ਨਾਲ ਜੋੜ ਕੇ ਪਾਰਟੀ ਨੂੰ ਮਜਬੂਤ ਕਰਨਗੇ।