ਅਮਰੀਕਾ ਦੇ ਰਾਸ਼ਟਰਪਤੀ Joe Biden ਅਤੇ ਕੈਨੇਡਾ ਦੇ ਪ੍ਰਧਾਨ ਮੰਤਰੀ Justin Trudeau ਨੇ ਭਾਰਤੀਆਂ ਨੂੰ ਦੀਵਾਲੀ ਮੌਕੇ ਦਿੱਤੀਆਂ ਸ਼ੁੱਭਕਾਮਨਾਵਾਂ, ਮਿਠਾਈ ਦੇ ਡੱਬੇ ਭਰਦੇ ਨਜ਼ਰ ਆਏ ਟਰੂਡੋ

TeamGlobalPunjab
2 Min Read

ਵਾਸ਼ਿੰਗਟਨ / ਓਟਾਵਾ : ਦੀਵਾਲੀ ਦੇ ਤਿਉਹਾਰ ਪ੍ਰਤੀ ਵਿਦੇਸ਼ ਵਿੱਚ ਵੀ ਪੂਰਾ ਉਤਸ਼ਾਹ ਹੈ । ਦੇਸ਼ ਤੋਂ ਦੂਰ ਦੁਨੀਆ ਦੇ ਵੱਖ-ਵੱਖ ਦੇਸ਼ਾਂ ਵਿੱਚ ਭਾਰਤੀ ਲੋਕਾਂ ਵਲੋਂ ਦੀਵਾਲੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ।

ਦੀਵਾਲੀ ਦੇ ਖ਼ਾਸ ਮੌਕੇ ‘ਤੇ ਅਮਰੀਕਾ ਦੇ ਰਾਸ਼ਟਰਪਤੀ Joe Biden ਅਤੇ ਅਮਰੀਕਾ ਦੀ ਫਰਸਟ ਲੇਡੀ Jill Biden ਨੇ ਭਾਰਤੀ ਮੂਲ ਦੇ ਲੋਕਾਂ ਨੂੰ ਵਧਾਈਆਂ ਦਿੱਤੀਆਂ । ਇਸ ਮੌਕੇ ਉਹ ਦੀਵਾਲੀ ਮਨਾਉਂਦੇ ਹੋਏ ਵੀ ਨਜ਼ਰ ਆਏ। Joe Biden ਨੇ ਟਵੀਟ ਕਰਕੇ ਅਮਰੀਕਾ ਅਤੇ ਦੁਨੀਆ ਵਿੱਚ ਵੱਸਦੇ ਭਾਰਤੀਆਂ ਨੂੰ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ।

Joe Biden ਨੇ ਲਿਖਿਆ, ‘ਦੀਵਾਲੀ ਦੀ ਰੌਸ਼ਨੀ ਸਾਨੂੰ ਹਨੇਰੇ ਤੋਂ ਗਿਆਨ ਅਤੇ ਸਚਾਈ,ਵੰਡ ਤੋਂ ਏਕਤਾ, ਨਿਰਾਸ਼ਾ ਤੋਂ ਉਮੀਦ ਦੀ ਯਾਦ ਦਿਵਾਉਂਦੀ ਹੈ ।’

“ਅਮਰੀਕਾ ਅਤੇ ਦੁਨੀਆ ਭਰ ਵਿੱਚ ਜਸ਼ਨ ਮਨਾ ਰਹੇ ਹਿੰਦੂਆਂ, ਸਿੱਖਾਂ, ਜੈਨੀਆਂ ਅਤੇ ਬੋਧੀਆਂ ਨੂੰ – ਪੀਪਲਜ਼ ਹਾਊਸ ਤੋਂ ਲੈ ਕੇ ਤੁਹਾਡੇ ਤੱਕ, ਦੀਵਾਲੀ ਦੀਆਂ ਮੁਬਾਰਕਾਂ।”

ਭਾਰਤੀ ਮੂਲ ਦੀ ਅਮਰੀਕਾ ਦੀ ਉਪ-ਰਾਸ਼ਟਰਪਤੀ ਕਮਲਾ ਹੈਰਿਸ ਵੱਲੋਂ ਵੀ ਸਮੂਹ ਭਾਰਤੀਆਂ ਨੂੰ ਦੀਵਾਲੀ ਮੌਕੇ ਨਿੱਘੀਆਂ ਸ਼ੁੱਭ ਕਾਮਨਾਵਾਂ ਭੇਟ ਕੀਤੀਆਂ ਗਈਆਂ।

 

ਕਮਲਾ ਹੈਰਿਸ ਨੇ ਆਪਣੇ ਸ਼ੁਭਕਾਮਨਾ ਸੰਦੇਸ਼ ਵਿੱਚ ਕਿਹਾ, ‘ਇੱਥੇ ਸੰਯੁਕਤ ਰਾਜ ਅਮਰੀਕਾ ਅਤੇ ਦੁਨੀਆ ਭਰ ਵਿੱਚ ਰੌਸ਼ਨੀਆਂ ਦਾ ਤਿਉਹਾਰ ਮਨਾ ਰਹੇ ਸਾਰਿਆਂ ਨੂੰ ਦੀਵਾਲੀ ਦੀਆਂ ਮੁਬਾਰਕਾਂ। ਮੇਰੇ ਪਤੀ ਡਗਲਸ ਐਮਹੋਫ਼ ਅਤੇ ਮੈਂ ਰੋਸ਼ਨੀ, ਪਿਆਰ ਅਤੇ ਖੁਸ਼ਹਾਲੀ ਨਾਲ ਭਰੀਆਂ ਛੁੱਟੀਆਂ ਲਈ ਆਪਣੀਆਂ ਨਿੱਘੀਆਂ ਸ਼ੁਭਕਾਮਨਾਵਾਂ ਦਿੰਦੇ ਹਾਂ।’

ਉਧਰ ਕੈਨੇਡਾ ਵਿੱਚ ਵੀ ਦੀਵਾਲੀ ਦਾ ਤਿਉਹਾਰ ਪੂਰੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਦੀਵਾਲੀ ਅਤੇ ਬੰਦੀ ਛੋੜ ਦਿਵਸ ਮੌਕੇ ਆਪਣੀਆਂ ਸ਼ੁੱਭ ਕਾਮਨਾਵਾਂ ਭੇਟ ਕੀਤੀਆਂ।

ਬਰੈਂਪਟਨ ਵਿਖੇ ਤਾਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀਵਾਲੀ ਮੌਕੇ ਖੁਦ ਮਿਠਾਈਆਂ ਦੇ ਡੱਬੇ ਭਰਦੇ ਨਜ਼ਰ ਆਏ।

ਕੈਨੇਡਾ ਦੇ ਸਭ ਤੋਂ ਵੱਡੇ ਸੂਬੇ ਓਂਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਨੇ ਵੀ ਭਾਰਤੀਆਂ ਨੂੰ ਦੀਵਾਲੀ ਮੌਕੇ ਸ਼ੁਭਕਾਮਨਾਵਾਂ ਭੇਟ ਕੀਤੀਆਂ।

ਕੈਨੇਡਾ ‘ਚ ਭਾਰਤੀ ਕੌਂਸਲੇਟ ਜਨਰਲ ਵਲੋਂ ਵੀ ਦੀਵਾਲੀ ਅਤੇ ਬੰਦੀ ਛੋੜ ਦਿਵਸ ਮੌਕੇ ਭਾਰਤੀਆਂ ਨੂੰ ਸ਼ੁਭਕਾਮਨਾਵਾਂ ਭੇਟ ਕੀਤੀਆਂ ਗਈਆਂ।

 

ਕੈਨੇਡਾ ‘ਚ ਵੱਖ-ਵੱਖ ਥਾਵਾਂ ‘ਤੇ ਵੀ ਦੀਵਾਲੀ ਦੇ ਸਮਾਗਮਾਂ ਦਾ ਆਯੋਜਨ ਕੀਤਾ ਗਿਆ।

Share This Article
Leave a Comment