ਦਿੱਲੀ MCD ਵਿੱਚ ਪਹਿਲੀ ਟਰਾਂਸਜੈਂਡਰ ਨੇ ਹਾਸਿਲ ਕੀਤੀ ਜਿੱਤ

Rajneet Kaur
2 Min Read

ਨਵੀਂ ਦਿੱਲੀ: ਆਮ ਆਦਮੀ ਪਾਰਟੀ ਦੇ ਪਹਿਲੇ ਟਰਾਂਸਜੈਂਡਰ ਉਮੀਦਵਾਰ ਬੌਬੀ ਕਿੰਨਰ ਨੇ ਨਗਰ ਨਿਗਮ ਚੋਣਾਂ ਵਿੱਚ ਜਿੱਤ ਹਾਸਿਲ ਕੀਤੀ ਹੈ। ਉਹ ਪਹਿਲੀ ਟਰਾਂਸਜੈਂਡਰ ਹੈ, ਜਿਸ ਨੇ MCD ਵਿੱਚ ਜਿੱਤ ਹਾਸਿਲ ਕੀਤੀ ਹੈ। 38 ਸਾਲਾ ਬੌਬੀ ਕਿੰਨਰ ‘ਹਿੰਦੂ ਯੁਵਾ ਸਮਾਜ ਏਕਤਾ ਅਵਾਮ ਅੱਤਵਾਦ ਵਿਰੋਧੀ ਕਮੇਟੀ’ ਦੀ ਦਿੱਲੀ ਇਕਾਈ ਦੀ ਪ੍ਰਧਾਨ ਵੀ ਹੈ।

ਕੁਝ ਦਿਨ ਪਹਿਲਾਂ ਆਮ ਆਦਮੀ ਪਾਰਟੀ ਦੀ ਟਰਾਂਸਜੈਂਡਰ ਉਮੀਦਵਾਰ ਬੌਬੀ ਕਿੰਨਰ ਦਾ ਦਾਅਵਾ ਅੱਜ ਸੱਚ ਹੋ ਗਿਆ ਹੈ। ਉਨ੍ਹਾਂ ਨੇ ਸੁਲਤਾਨਪੁਰ ਮਾਜਰਾ ਵਿਧਾਨ ਸਭਾ ਵਿੱਚ ਮੌਜੂਦ ਤਿੰਨ ਵਾਰਡਾਂ ਵਿੱਚੋਂ ਇੱਕ ਵਾਰਡ ਸੁਲਤਾਨਪੁਰੀ ਏ ਵਾਰਡ 43 ਤੋਂ ਜਿੱਤ ਕੇ ਨਵਾਂ ਝੰਡਾ ਲਹਿਰਾਇਆ ਹੈ। ਬੌਬੀ ਨੇ ਕਾਂਗਰਸ ਦੀ ਵਰੁਣਾ ਢਾਕਾ ਨੂੰ ਹਰਾਇਆ ਹੈ ਅਤੇ ਇਸ ਨਾਲ ਉਹ MCD ਦੀ ਪਹਿਲੀ ਟਰਾਂਸਜੈਂਡਰ ਕੌਂਸਲਰ ਬਣ ਗਈ ਹੈ। ਇਸ ਸੀਟ ‘ਤੇ ਭਾਜਪਾ ਨੇ ਏਕਤਾ ਜਾਟਵ ਨੂੰ ਟਿਕਟ ਦਿੱਤੀ ਸੀ।

ਚੋਣ ਜਿੱਤਣ ਤੋਂ ਬਾਅਦ ਬੌਬੀ ਕਿੰਨਰ ਨੇ ਕਿਹਾ ਕਿ ਸਾਡਾ ਮੁੱਦਾ ਦਿੱਲੀ ਦੀ ਸਫਾਈ ਹੈ। ਜੇਕਰ ਮੈਂ ਜਿੱਤ ਕੇ ਆਇਆ ਤਾਂ ਸਭ ਤੋਂ ਪਹਿਲਾਂ ਆਪਣੇ ਵਾਰਡ ਵਿੱਚ ਸਫਾਈ ਦਾ ਕੰਮ ਕਰਵਾਵਾਂਗਾ। ਉਨ੍ਹਾਂ  ਨੇ ਦੱਸਿਆ ਕਿ ਉਹ ਬਹੁਤ ਹੀ ਸਾਧਾਰਨ ਪਰਿਵਾਰ ਤੋਂ ਹੈ। ਮੇਰੇ ਕੋਲ ਚੋਣ ਲੜਨ ਲਈ ਪੈਸੇ ਨਹੀਂ ਹਨ ਪਰ ਜਨਤਾ ਨੇ ਕਿਹਾ ਕਿ ਮੈਂ ਚੋਣ ਲੜਾਂ। ਲੋਕ ਮਿਲ ਕੇ ਮੇਰੀ ਚੋਣ ਲੜ ਰਹੇ ਹਨ। ਮੈਂ ਚਾਹੁੰਦਾ ਹਾਂ ਕਿ ਮੇਰੇ ਵਾਂਗ ਮੇਰੇ ਭਾਈਚਾਰੇ ਦੇ ਲੋਕ ਵੀ ਅੱਗੇ ਵਧ ਕੇ ਰਾਜਨੀਤੀ ਵਿਚ ਹਿੱਸਾ ਲੈਣ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment