ਕੈਨੇਡਾ ‘ਚ ਕੋਰੋਨਾ ਨੂੰ ਹਰਾਉਣ ਲਈ ਸ਼ੁਰੂ ਹੋਈ ਟੀਕਾਕਰਣ ਮੁਹਿੰਮ

TeamGlobalPunjab
2 Min Read

ਟੋਰਾਂਟੋ: ਦੁਨੀਆਂ ਭਰ ਦੇ ਲੋਕ ਲਗਭਗ ਇੱਕ ਸਾਲ ਤੋਂ ਕੋਰੋਨਾ ਵੈਕਸੀਨ ਦਾ ਇੰਤਜ਼ਾਰ ਕਰ ਰਹੇ ਹਨ, ਜੋ ਹੁਣ ਖ਼ਤਮ ਹੁੰਦਾ ਨਜ਼ਰ ਆ ਰਿਹਾ ਹੈ। ਬ੍ਰਿਟੇਨ ‘ਚ ਜਿੱਥੇ ਟੀਕਾਕਰਣ ਸ਼ੁਰੂ ਹੋ ਚੁੱਕਿਆ ਹੈ ਉੱਥੇ ਹੀ ਹੁਣ ਕੈਨੇਡਾ ਤੇ ਅਮਰੀਕਾ ਵਿਚ ਵੀ ਇਸ ਦੀ ਸ਼ੁਰੂਆਤ ਹੋ ਚੁੱਕੀ ਹੈ।

ਕੈਨੇਡਾ ਦੇ ਸਭ ਤੋਂ ਵੱਡੇ ਸ਼ਹਿਰ ਟੋਰਾਂਟੋ ‘ਚ ਬਜ਼ੁਰਗਾਂ ਲਈ ਨਰਸਿੰਗ ਹੋਮ ਰੇਕਾਈ ਸੈਂਟਰ ‘ਚ ਕੰਮ ਕਰਨ ਵਾਲੀ ਨਰਸ ਅਨੀਤਾ ਨੂੰ ਸੋਮਵਾਰ ਨੂੰ ਫਾਈਜ਼ਰ ਵੈਕਸੀਨ ਦੀ ਪਹਿਲੀ ਖੁਰਾਕ ਦਿੱਤੀ ਗਈ। ਟੀਕਾ ਲਗਵਾਉਣ ਤੋਂ ਬਾਅਦ ਉੱਥੇ ਮੌਜੂਦ ਸਿਹਤ ਕਰਮੀਆਂ ਨੇ ਤਾੜੀਆਂ ਮਾਰ ਕੇ ਉਨ੍ਹਾਂ ਦਾ ਸਵਾਗਤ ਕੀਤਾ।


ਉੱਥੇ ਹੀ ਕੋਰੋਨਾ ਮਹਾਂਮਾਰੀ ਨਾਲ ਸਭ ਤੋਂ ਬੁਰੀ ਤਰ੍ਹਾਂ ਜੂਝ ਰਹੇ ਅਮਰੀਕਾ ਵਿੱਚ ਸੋਮਵਾਰ ਤੋਂ ਇਸ ਦੇ ਖ਼ਿਲਾਫ਼ ਟੀਕਾਕਰਣ ਦੀ ਸ਼ੁਰੂਆਤ ਹੋਈ। ਇਸ ਦੇ ਤਹਿਤ ਪਹਿਲਾ ਟੀਕਾ ਕ੍ਰਿਟਿਕਲ ਕੇਅਰ ਨਰਸ ਨੂੰ ਲਗਾਇਆ ਗਿਆ। ਅਮਰੀਕਾ ‘ਚ ਇਸ ਮਹਾਂਮਾਰੀ ਕਾਰਨ ਲਗਭਗ ਤਿੰਨ ਲੱਖ ਲੋਕਾਂ ਦੀ ਮੌਤ ਹੋ ਚੁੱਕੀ ਹੈ।

ਨਿਊਯਾਰਕ ਤੇ ਕਵੀਨਜ਼ ਇਲਾਕੇ ‘ਚ ਇਕ ਯਹੂਦੀ ਮੈਡੀਕਲ ਸੈਂਟਰ ਵਿੱਚ ਫਰੰਟਲਾਈਨ ਨਰਸ ਸੈਂਡਰਾ ਲਿੰਡਸੇ ਨੂੰ ਫਾਈਜ਼ਰ ਵੈਕਸੀਨ ਦੀ ਪਹਿਲੀ ਖ਼ੁਰਾਕ ਦਿੱਤੀ ਗਈ। ਲਿੰਡਸੇ ਨੇ ਕਿਹਾ, ‘ਮੈਨੂੰ ਉਮੀਦ ਹੈ ਕਿ ਇਹ ਸਾਡੇ ਇਤਿਹਾਸ ਦੇ ਸਭ ਤੋਂ ਔਖੇ ਸਮੇਂ ਦੇ ਅੰਤ ਦੀ ਸ਼ੁਰੂਆਤ ਹੈ।’

Share This Article
Leave a Comment