ਨਿਊਜ਼ ਡੈਸਕ: ਫਰਾਂਸ ਦੇ ਸਾਬਕਾ ਰਾਸ਼ਟਰਪਤੀ ਵਾਲੇਰੀ ਗਿਸਕਾਰਡ ਡੀ’ਏਸਟੇਂਗ ਦਾ 94 ਸਾਲ ਦੀ ਉਮਰ ‘ਚ ਦੇਹਾਂਤ ਹੋ ਗਿਆ ਹੈ। ਵਾਲੇਰੀ 1974 ਤੋਂ 1981 ਤੱਕ ਦੇਸ਼ ਦੇ ਰਾਸ਼ਟਰਪਤੀ ਰਹੇ।
ਉਨ੍ਹਾਂ ਨੇ ਯੂਰਪੀ ਏਕੀਕਰਣ ਵਿੱਚ ਮੁੱਖ ਭੂਮਿਕਾ ਨਿਭਾਈ ਸੀ। ਸਮਾਚਾਰ ਏਜੰਸੀ ਮੁਤਾਬਕ ਗਿਸਕਾਰਡ ਨੇ ਪੱਛਮੀ ਫਰਾਂਸ ਦੇ Loir-et-Cher ‘ਚ ਆਖਰੀ ਸਾਹ ਲਏ।
ਸਾਬਕਾ ਰਾਸ਼ਟਰਪਤੀ ਨੂੰ ਕਈ ਵਾਰ ਦਿਲ ਸਬੰਧੀ ਸਮੱਸਿਆਵਾਂ ਕਾਰਨ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਉਨ੍ਹਾਂ ਨੂੰ ਜਨਤਕ ਤੌਰ ‘ਤੇ 30 ਸਤੰਬਰ 2019 ਨੂੰ ਆਖ਼ਰੀ ਵਾਰ ਵੇਖਿਆ ਗਿਆ ਸੀ। ਉਹ ਸਾਬਕਾ ਰਾਸ਼ਟਰਪਤੀ ਜੈਕ ਚੈਰਾਕ ਦੇ ਪੈਰਿਸ ਵਿੱਚ ਅੰਤਿਮ ਸਸਕਾਰ ਦੌਰਾਨ ਸ਼ਾਮਲ ਹੋਏ ਸਨ।
ਸਾਲ 1974 ਵਿੱਚ ਰਾਸ਼ਟਰਪਤੀ ਜੌਰਜ ਪੋਪਿੰਡੋ ਦੀ ਅਚਾਨਕ ਮੌਤ ਤੋਂ ਬਾਅਦ ਗਿਸਕਾਰਡ ਨੇ ਰਾਸ਼ਟਰਪਤੀ ਦੇ ਅਹੁਦੇ ਲਈ ਆਪਣੀ ਉਮੀਦਵਾਰੀ ਦਾ ਐਲਾਨ ਕੀਤਾ ਅਤੇ ਰਨ-ਆਫ ਵਿੱਚ ਫਰੈਂਕੋ ਨੂੰ ਹਰਾਇਆ ਸੀ।