ਨਿਊਜ਼ ਡੈਸਕ: ਅਫਗਾਨਿਸਤਾਨ ਦੇ ਦੱਖਣੀ ਹੇਲਮੰਦ ਸੂਬੇ ਵਿੱਚ ਦੋ ਅਫਗਾਨ ਹਵਾਈ ਫੌਜ ਦੇ ਹੈਲੀਕਾਪਟਰਾਂ ਦੀ ਆਪਸ ‘ਚ ਟੱਕਰ ਹੋ ਗਈ, ਜਿਸ ‘ਚ 15 ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਇਹ ਘਟਨਾ ਪਰ ਸੂਬਾਈ ਰਾਜਧਾਨੀ ਲਸ਼ਕਰ ਗਾਹ ਦੇ ਦੱਖਣੀ-ਪੱਛਮੀ ‘ਚ ਨਵਾ-ਏ-ਬਾਰਕਜਈ ਜ਼ਿਲ੍ਹੇ ਵਿੱਚ ਮੰਗਲਵਾਰ ਅੱਧੀ ਰਾਤ ਨੂੰ ਵਾਪਰੀ।
ਇਹ ਸੂਬਾ ਹਾਲ ਹੀ ਦੇ ਦਿਨਾਂ ਵਿਚ ਭਾਰੀ ਝੜਪਾਂ ਦਾ ਦ੍ਰਿਸ਼ ਰਿਹਾ ਹੈ ਜਦੋਂ ਦੋ ਗੁਆਂਢੀ ਸੂਬਿਆਂ ਦੇ ਅਣਗਿਣਤ ਤਾਲਿਬਾਨ ਸਥਾਨਕ ਉਗਰਵਾਦੀਆਂ ਵਿੱਚ ਸ਼ਾਮਿਲ ਹੋ ਗਏ ਅਤੇ ਲਸ਼ਕਰ ਗਾਹ ‘ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ। 24 ਸਤੰਬਰ ਨੂੰ ਉੱਤਰੀ ਬਾਲਗਾਨ ਸੂਬੇ ਵਿੱਚ ਤਕਨੀਕੀ ਖਰਾਬੀ ਕਾਰਨ ਅਫਗਾਨ ਹਵਾਈ ਫੌਜ ਦਾ ਇਕ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ ਜਿਸ ਵਿਚ ਦੋ ਪਾਇਲਟ ਮਾਰੇ ਗਏ।